ਮੁੰਬਈ (ਭਾਸ਼ਾ) - ਮੁੰਬਈ ਦੀ ਇੱਕ ਅਦਾਲਤ ਨੇ ਕਾਰੋਬਾਰੀ ਮੌਰੀਸ ਨੋਰੋਨਹਾ ਦੇ ਬਾਡੀਗਾਰਡ ਨੂੰ ਜ਼ਮਾਨਤ ਦੇ ਦਿੱਤੀ, ਜਿਸ ਦੀ ਪਿਸਤੌਲ ਪੰਜ ਮਹੀਨੇ ਪਹਿਲਾਂ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਆਗੂ ਅਭਿਸ਼ੇਕ ਘੋਸਾਲਕਰ ਦੇ ਕਤਲ ਵਿੱਚ ਕਥਿਤ ਤੌਰ 'ਤੇ ਵਰਤੀ ਗਈ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਅਪਰਾਧ ਵਿੱਚ ਨੋਰੋਨਹਾ ਦੀ ਸ਼ਮੂਲੀਅਤ ਨੂੰ ਲੈ ਕੇ "ਮਜ਼ਬੂਤ ਸ਼ੱਕ" ਹੈ। ਵਧੀਕ ਸੈਸ਼ਨ ਅਦਾਲਤ ਦੇ ਜੱਜ ਵੀ.ਐਮ. ਪਠਾੜੇ ਨੇ 26 ਜੂਨ ਨੂੰ ਦੋਸ਼ੀ ਬਾਡੀਗਾਰਡ ਅਮਰਿੰਦਰ ਸਿੰਘ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਸੀ।
ਇਹ ਵੀ ਪੜ੍ਹੋ - 16 ਸਾਲਾ ਮੁੰਡੇ ਨੇ 9 ਸਾਲਾ ਬੱਚੀ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਤੁਹਾਨੂੰ ਹੈਰਾਨ
ਇਸ ਆਦੇਸ਼ ਦੀ ਕਾਪੀ ਸੋਮਵਾਰ ਨੂੰ ਉਪਲਬਧ ਹੋਈ, ਜਿਸ ਵਿਚ ਕਿਹਾ ਗਿਆ ਹੈ ਕਿ ਪੁਲਸ ਦੁਆਰਾ ਇਕੱਠੀ ਕੀਤੀ ਗਈ ਸਮੱਗਰੀ ਵਿੱਚੋਂ ਕੋਈ ਵੀ ਸ਼ਿਵ ਸੈਨਾ (ਯੂਬੀਟੀ) ਨੇਤਾ ਅਤੇ ਨੋਰੋਨਹਾ ਦੀ ਮੌਤ ਵਿੱਚ ਸਿੰਘ ਦੀ ਸ਼ਮੂਲੀਅਤ ਨੂੰ ਸਾਬਤ ਨਹੀਂ ਕਰਦੀ। ਨੌਰੋਨਹਾ ਨੇ ਫਰਵਰੀ 'ਚ ਮੁੰਬਈ ਦੇ ਬੋਰੀਵਲੀ ਇਲਾਕੇ 'ਚ 'ਫੇਸਬੁੱਕ ਲਾਈਵ' ਦੌਰਾਨ ਘੋਸਾਲਕਰ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ। ਮੁੰਬਈ ਪੁਲਸ ਵੱਲੋਂ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਇਹ ਦੂਜੀ ਵਾਰ ਸੀ, ਜਦੋਂ ਸਿੰਘ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਆਪਣੀ ਪਟੀਸ਼ਨ ਵਿੱਚ ਨੋਰੋਨਹਾ ਦੇ ਅੰਗ ਰੱਖਿਅਕ ਨੇ ਰਾਹਤ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਪੁਲਸ ਦਸਤਾਵੇਜ਼ਾਂ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਉਸਨੇ ਅਪਰਾਧ ਕਰਨ ਦੀ ਕੋਈ ਸਾਜ਼ਿਸ਼ ਰਚੀ ਸੀ। ਸ਼ਿਵ ਸੈਨਾ (ਯੂਬੀਟੀ) ਨੇਤਾ ਦੇ ਕਤਲ ਤੋਂ ਬਾਅਦ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਹੱਤਿਆ), ਆਰਮਜ਼ ਐਕਟ ਅਤੇ ਮਹਾਰਾਸ਼ਟਰ ਪੁਲਸ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜ਼ਮਾਨਤ ਆਦੇਸ਼ ਵਿੱਚ ਕਿਹਾ ਗਿਆ ਕਿ ਐੱਫਆਈਆਰ ਤੋਂ ਇਹ ਨਹੀਂ ਲੱਗਦਾ ਹੈ ਕਿ ਸਿੰਘ ਘਟਨਾ ਦੇ ਸਮੇਂ ਅਪਰਾਧ ਵਾਲੀ ਥਾਂ 'ਤੇ ਮੌਜੂਦ ਸਨ।
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਜੱਜ ਨੇ ਕਿਹਾ, "ਘਟਨਾ ਵਾਲੀ ਥਾਂ 'ਤੇ ਜਾਂ ਉਸ ਦੇ ਨੇੜੇ ਦੋਸ਼ੀ ਦੀ ਮੌਜੂਦਗੀ ਨੂੰ ਸਾਬਤ ਕਰਨ ਵਾਲੀ ਕੋਈ ਮੰਨਣਯੋਗ ਸਮੱਗਰੀ ਨਹੀਂ ਹੈ, ਜਿਸ ਨਾਲ ਘੋਸਾਲਕਰ ਅਤੇ ਮੌਰੀਸ ਨੋਰੋਨਹਾ ਦੀ ਮੌਤ ਦੀ ਘਟਨਾ ਵਿਚ ਉਸਦੀ ਸ਼ਮੂਲੀਅਤ ਦਾ ਅੰਦਾਜ਼ਾ ਲਗਾਇਆ ਜਾ ਸਕੇ।" ਅਦਾਲਤ ਨੇ ਕਿਹਾ ਕਿ ਜੇਕਰ ਸਿੰਘ ਘੋਸਾਲਕਰ ਦੀ ਹੱਤਿਆ ਦੀ ਕਿਸੇ ਅਪਰਾਧਿਕ ਸਾਜ਼ਿਸ਼ 'ਚ ਸ਼ਾਮਲ ਹੁੰਦਾ ਤਾਂ ਮੁੰਬਈ ਦੇ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਨੋਰੋਂਹਾ ਦੀ ਮੌਤ ਨਾ ਹੁੰਦੀ। ਅਦਾਲਤ ਨੇ ਕਿਹਾ ਕਿ ਸਿੰਘ ਸਾਢੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹਨ ਅਤੇ "ਆਈਪੀਸੀ ਦੀ ਧਾਰਾ 302 (ਕਤਲ) ਦੇ ਤਹਿਤ ਅਪਰਾਧ ਵਿੱਚ ਸ਼ਾਮਲ ਹੋਣ ਦਾ ਪੱਕਾ ਸ਼ੱਕ ਹੈ।" ਨੋਰੋਹਾ ਨੇ ਫਰਵਰੀ 'ਚ 'ਫੇਸਬੁੱਕ ਲਾਈਵ' ਦੌਰਾਨ ਘੋਸਾਲਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ ਸੀ।
ਇਹ ਵੀ ਪੜ੍ਹੋ - ਕਿਸਾਨਾਂ ਦੇ ਵੱਖ-ਵੱਖ ਮੁੱਦਿਆਂ 'ਤੇ ਸੰਸਦ 'ਚ ਰਾਹੁਲ ਗਾਂਧੀ ਨੇ ਕੇਂਦਰ 'ਤੇ ਕੱਸੇ ਤੰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
16 ਸਾਲਾ ਮੁੰਡੇ ਨੇ 9 ਸਾਲਾ ਬੱਚੀ ਦਾ ਕੀਤਾ ਕਤਲ, ਵਜ੍ਹਾ ਕਰ ਦੇਵੇਗੀ ਤੁਹਾਨੂੰ ਹੈਰਾਨ
NEXT STORY