ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨਵੇਂ ਸਾਲ ਦੇ ਆਪਣੇ ਪਹਿਲੇ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। 12 ਜਨਵਰੀ 2026 ਨੂੰ ਸਵੇਰੇ 10:17 ਵਜੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ (SDSC SHAR) ਦੇ ਪਹਿਲੇ ਲਾਂਚ ਪੈਡ ਤੋਂ ਪੀ.ਐੱਸ.ਐੱਲ.ਵੀ.-ਸੀ62 (PSLV-C62) ਰਾਕੇਟ ਲਾਂਚ ਕੀਤਾ ਜਾਵੇਗਾ।
ਰਣਨੀਤਕ ਪੱਖੋਂ ਮਹੱਤਵਪੂਰਨ ਸੈਟੇਲਾਈਟ ਹੋਵੇਗਾ ਮੁੱਖ ਪੇਲੋਡ
ਇਸ ਮਿਸ਼ਨ ਦਾ ਮੁੱਖ ਉਦੇਸ਼ EOS-N1 ਨਾਮਕ ਇਮੇਜਿੰਗ ਸੈਟੇਲਾਈਟ ਨੂੰ ਪੁਲਾੜ 'ਚ ਭੇਜਣਾ ਹੈ, ਜਿਸ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਸ਼ੇਸ਼ ਤੌਰ 'ਤੇ ਰਣਨੀਤਕ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਹੈ। ਇਸ ਰਾਕੇਟ ਨਾਲ ਸਪੇਨ ਦੇ ਇਕ ਸਟਾਰਟਅੱਪ ਦੁਆਰਾ ਵਿਕਸਿਤ ਕੀਤਾ ਗਿਆ ਇਕ ਛੋਟਾ ਪ੍ਰੋਬ ਡਿਵਾਈਸ, ਕੇਸਟ੍ਰਲ ਇਨੀਸ਼ੀਅਲ ਡੈਮੋਨਸਟ੍ਰੇਟਰ (KID) ਵੀ ਭੇਜਿਆ ਜਾਵੇਗਾ, ਜੋ ਰਾਕੇਟ ਦੇ ਚੌਥੇ ਪੜਾਅ (PS-4) ਨਾਲ ਜੁੜਿਆ ਰਹੇਗਾ।
ਅੰਤਰਰਾਸ਼ਟਰੀ ਭਾਈਵਾਲੀ ਅਤੇ ਵਪਾਰਕ ਪੇਲੋਡ
ਇਹ ਮਿਸ਼ਨ ਭਾਰਤ ਦੀ ਵਧ ਰਹੀ ਵਪਾਰਕ ਪੁਲਾੜ ਸਮਰੱਥਾ ਨੂੰ ਵੀ ਦਰਸਾਉਂਦਾ ਹੈ। ਇਸ ਉਡਾਣ 'ਚ ਭਾਰਤ ਸਮੇਤ ਮਾਰੀਸ਼ਸ, ਲਕਸਮਬਰਗ, ਯੂਏਈ, ਸਿੰਗਾਪੁਰ, ਯੂਰਪ ਅਤੇ ਅਮਰੀਕਾ ਦੇ ਸਟਾਰਟਅੱਪਾਂ ਅਤੇ ਖੋਜ ਸੰਸਥਾਵਾਂ ਦੇ 17 ਵਪਾਰਕ ਪੇਲੋਡ ਸ਼ਾਮਲ ਕੀਤੇ ਗਏ ਹਨ।
ਆਮ ਲੋਕ ਲਾਈਵ ਦੇਖ ਸਕਣਗੇ ਲਾਂਚ
ਇਸਰੋ ਨੇ ਆਮ ਜਨਤਾ ਨੂੰ ਇਸ ਇਤਿਹਾਸਕ ਲਾਂਚ ਦਾ ਗਵਾਹ ਬਣਨ ਦਾ ਮੌਕਾ ਦਿੱਤਾ ਹੈ। ਦਿਲਚਸਪੀ ਰੱਖਣ ਵਾਲੇ ਲੋਕ ਸ੍ਰੀਹਰੀਕੋਟਾ ਦੀ ਲਾਂਚ ਵਿਊ ਗੈਲਰੀ ਤੋਂ ਇਸ ਨੂੰ ਦੇਖਣ ਲਈ lvg.shar.gov.in 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਯਾਤਰੀਆਂ ਨੂੰ ਆਪਣਾ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਕੋਈ ਹੋਰ ਸਰਕਾਰੀ ਪਛਾਣ ਪੱਤਰ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਤਿਆਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
J&K ਪੁਲਸ ਨੇ ਸਾਈਬਰ ਅੱਤਵਾਦੀ ਮਾਮਲੇ 'ਚ ਕਸ਼ਮੀਰ ਘਾਟੀ 'ਚ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ
NEXT STORY