ਮੁੰਬਈ — ਸ਼ਿਵ ਸੇਨਾ ਮੁਖੀ ਉਧਵ ਠਾਕਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਦੇ ਹੀ ਮਹਾਰਾਸ਼ਟਰ ਦੇ ਵਿਕਾਸ ਦੇ ਕੰਮ 'ਚ ਲੱਗ ਗਏ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਕੈਬਨਿਟ ਸੱਦੀ ਹੈ। ਇਸ ਬੈਠਕ 'ਚ ਕਾਂਗਰਸ-ਐੱਨ.ਸੀ.ਪੀ. ਦੇ ਮੰਤਰੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਆਦਿਤਿਆ ਠਾਕਰੇ ਵੀ ਇਸ ਕੈਬਨਿਟ ਮੀਟਿੰਗ 'ਚ ਮੌਜੂਦ ਹਨ। ਇਹ ਬੈਠਕ ਸਮਾਦਰੀ ਗੈਸਟ ਹਾਊਸ 'ਚ ਚੱਲ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਕਾਨੂੰਨ ਵਿਵਸਥਾ ਅਤੇ ਕਿਸਾਨਾਂ ਨੂੰ ਲੈ ਕੇ ਵੱਡੇ ਐਲਾਨ ਹੋ ਸਕਦੇ ਹਨ। ਦੱਸ ਦਈਏ ਕਿ ਪਾਰਟੀਆਂ ਵਿਚਾਲੇ ਮਿਨੀਮਮ ਕਾਮਨ ਪ੍ਰੋਗਰਾਮ ਤੈਅ ਹੋਇਆ ਹੈ। ਸੂਬੇ 'ਚ ਮਹਾ ਵਿਕਾਸ ਅਘਾੜੀ ਇਸੇ ਪ੍ਰੋਗਰਾਮ ਦੇ ਤਹਿਤ ਕੰਮ ਕਰੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਉਧਵ ਠਾਕਰੇ ਸਿੱਧੀਵਿਨਾਇਕ ਮੰਦਰ ਪਹੁੰਚੇ।
ਮਾਰਚ ਤੋਂ ਬਾਅਦ ਵਿਵਾਦਿਤ ਫੈਸਲੇ ਲੈ ਸਕਦੇ ਹਨ ਉਧਵ, ਸਰਕਾਰ 'ਤੇ ਪੈਦਾ ਹੋਵੇਗਾ ਸੰਕਟ
NEXT STORY