ਪੁਣੇ— ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ 23 ਸਾਲਾ ਇਕ ਔਰਤ ਨੇ ਗੋਲ-ਗੱਪਿਆਂ ਨੂੰ ਲੈ ਕੇ ਪਤੀ ਨਾਲ ਝਗੜੇ ਮਗਰੋਂ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਬੁੱਧਵਾਰ ਨੂੰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤੀ ਬਿਨਾਂ ਦੱਸੇ ਗੋਲ-ਗੱਪੇ ਘਰ ਲੈ ਆਇਆ ਸੀ, ਜਦਕਿ ਪਤਨੀ ਨੇ ਪਹਿਲਾਂ ਹੀ ਰੋਟੀ ਬਣਾ ਲਈ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੋਹਾਂ ਵਿਚਾਲੇ ਝਗੜਾ ਹੋ ਗਿਆ।
ਪੁਲਸ ਨੇ ਦੱਸਿਆ ਕਿ ਔਰਤ ਪ੍ਰਤੀਕਸ਼ਾ ਸਰਵਡੇ ਦਾ 2019 ਵਿਚ ਗਹਿਨੀਨਾਥ ਸਰਵਡੇ ਨਾਲ ਵਿਆਹ ਹੋਇਆ ਸੀ ਅਤੇ ਦੋਹਾਂ ਵਿਚਾਲੇ ਘਰੇਲੂ ਮੁੱਦਿਆਂ ਨੂੰ ਲੈ ਕੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਭਾਰਤੀ ਵਿਦਿਆਪੀਠ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਪਤਨੀ ਨੂੰ ਬਿਨਾਂ ਦੱਸੇ ਉਸ ਦਾ ਪਤੀ ਘਰ ਗੋਲ-ਗੱਪੇ ਲੈ ਆਇਆ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚ ਬਹਿਸ ਹੋ ਗਈ, ਕਿਉਂਕਿ ਔਰਤ ਨੇ ਪਹਿਲਾਂ ਹੀ ਰੋਟੀ ਬਣਾ ਲਈ ਸੀ। ਅਗਲੇ ਦਿਨ ਔਰਤ ਨੇ ਕੁਝ ਜ਼ਹਿਰੀਲਾ ਪਦਾਰਥ ਖਾ ਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਓਧਰ ਪੁਲਸ ਨੇ ਔਰਤ ਦੇ ਪਤੀ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅਫ਼ਗਾਨਿਸਤਾਨ ਸਥਿਤੀ ’ਤੇ ਇਕ ਉੱਚ ਪੱਧਰੀ ਸਮੂਹ ਦਾ ਗਠਨ ਕੀਤਾ
NEXT STORY