ਠਾਣੇ (ਭਾਸ਼ਾ)- ਉੱਤਰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ ਹਜ਼ਾਰਾਂ ਕਿਸਾਨਾਂ ਅਤੇ ਆਦਿਵਾਸੀਆਂ ਦੇ ਮੁੰਬਈ ਕੂਚ 'ਚ ਸ਼ਾਮਲ 58 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਸਿਕ 'ਚ ਡਿੰਡੋਰੀ ਕੋਲ ਇਕ ਪਿੰਡ ਦੇ ਵਾਸੀ ਪੁੰਡਲਿਕ ਅੰਬੋ ਜਾਧਵ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਸ਼ਾਹਪੁਰ ਦੇ ਇਕ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਬਿਹਤਰ ਮਹਿਸੂਸ ਕਰਨ ਤੋਂ ਬਾਅਦ ਜਾਧਵ ਉਸ ਸਥਾਨ 'ਤੇ ਵਾਪਸ ਆਏ, ਜਿੱਥੇ ਪ੍ਰਦਰਸ਼ਨਕਾਰੀ ਡੇਰਾ ਪਾਏ ਹੋਏ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਐਤਵਾਰ ਨੂੰ ਡਿੰਡੋਰੀ ਤੋਂ ਹਜ਼ਾਰਾਂ ਕਿਸਾਨਾਂ ਅਤੇ ਆਦਿਵਾਸੀਆਂ ਦਾ 200 ਕਿਲੋਮੀਟਰ ਪੈਦਲ ਮਾਰਚ ਸ਼ੁਰੂ ਹੋਇਆ ਸੀ। ਇਹ ਮੁੰਬਈ ਤੋਂ ਲਗਭਗ 80 ਕਿਲੋਮੀਟਰ ਦੂਰ ਠਾਣੇ ਜ਼ਿਲ੍ਹੇ ਦੇ ਵਾਸਿੰਦ ਸ਼ਹਿਰ 'ਚ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ 'ਚ ਵਾਪਰਿਆ ਭਿਆਨਕ ਹਾਦਸਾ, ਬੱਸ ਪਲਟਣ ਨਾਲ 4 ਲੋਕਾਂ ਦੀ ਮੌਤ
ਕਿਸਾਨਾਂ ਅਤੇ ਆਦਿਵਾਸੀਆਂ ਦੀਆਂ ਮੰਗਾਂ 'ਚ ਪਿਆਜ਼ ਕਿਸਾਨਾਂ ਨੂੰ 600 ਰੁਪਏ ਪ੍ਰਤੀ ਕੁਇੰਟਲ ਦੀ ਮਦਦ ਦੇਣਾ, 12 ਘੰਟੇ ਦੀ ਬਿਜਲੀ ਸਪਲਾਈ ਯਕੀਨੀ ਕਰਨਾ ਅਤੇ ਖੇਤੀ ਕਰਜ਼ ਮੁਆਫ਼ ਕੀਤਾ ਜਾਣਾ ਸ਼ਾਮਲ ਹੈ। ਅਧਿਕਾਰੀ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਕਰੀਬ 8 ਵਜੇ ਭੋਜਨ ਕਨਰ ਤੋਂ ਬਾਅਦ ਜਾਧਵ ਨੂੰ ਉਲਟੀ ਹੋਈ ਅਤੇ ਫਿਰ ਬੇਚੈਨੀ ਹੋਣ ਲੱਗੀ। ਉਨ੍ਹਾਂ ਨੂੰ ਸ਼ਾਹਪੁਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਵਾਸਿੰਦ ਥਾਣੇ ਦੇ ਇੰਚਾਰਜ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਧਵ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪਹਿਲੀ ਵਾਰ ਉਰਦੂ ’ਚ ਪੜ੍ਹਿਆ ਜਾ ਸਕੇਗਾ ‘ਸਾਮਵੇਦ’, ਮੋਹਨ ਭਾਗਵਤ ਨੇ ਕੀਤੀ ਘੁੰਡ-ਚੁਕਾਈ
NEXT STORY