ਧੁਲੇ (ਭਾਸ਼ਾ)— ਉੱਤਰੀ ਮਹਾਰਾਸ਼ਟਰ ਦੀ ਧੁਲੇ ਜ਼ਿਲੇ 'ਚ ਤੇਜ਼ ਰਫਤਾਰ ਨਾਲ ਆ ਰਹੀ ਇਕ ਵੈਨ ਪੁਲ ਨਾਲ ਟਕਰਾ ਕੇ ਨਦੀ ਵਿਚ ਡਿੱਗ ਗਈ। ਇਸ ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਤੋਂ ਬਾਅਦ ਵਿਨਚੁਰ ਪਿੰਡ ਨੇੜੇ ਚਾਲੀਸਗਾਂਵ-ਧੁਲੇ ਹਾਈਵੇਅ 'ਤੇ ਵਾਪਰਿਆ, ਜਦੋਂ ਵੈਨ ਦੇ ਡਰਾਈਵਰ ਨੇ ਬੋਰੀ ਨਦੀ 'ਤੇ ਬਣੇ ਪੁਲ ਨੂੰ ਪਾਰ ਕਰਦੇ ਸਮੇਂ ਵਾਹਨ ਤੋਂ ਕੰਟਰੋਲ ਗੁਆ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਵੈਨ ਪੁਲ ਨਾਲ ਟਕਰਾਈ ਅਤੇ ਨਦੀ ਵਿਚ ਡਿੱਗ ਗਈ। ਹਾਦਸੇ 'ਚ 7 ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਗੰਨੇ ਦੀ ਖੇਤੀ ਲਈ ਉਸਮਾਨਾਬਾਦ ਜਾ ਰਹੇ ਸਨ। ਅਧਿਕਾਰੀ ਮੁਤਾਬਕ ਪੁਲਸ ਨੇ ਬਚਾਅ ਮੁਹਿੰਮ ਚਲਾਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਧੁਲੇ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸਿੱਧਰਮਈਆ, ਕੁਮਾਰਸਵਾਮੀ ਵਿਰੁੱਧ ਰਾਜਧ੍ਰੋਹ ਦਾ ਮਾਮਲਾ ਦਰਜ
NEXT STORY