ਭੋਗਪੁਰ (ਰਾਣਾ ਭੋਗਪੁਰੀਆ)-ਥਾਣਾ ਭੋਗਪੁਰ ਪੁਲਸ ਨੇ ਦੋ ਕਥਿਤ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 40 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਡੀ. ਐੱਸ. ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ 17 ਜੂਨ ਨੂੰ ਏ. ਐੱਸ. ਆਈ. ਕਰਨੈਲ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪਿੰਡ ਮੋਗਾ ਤੋਂ ਜੰਡੀਰਾ ਵੱਲ ਜਾਂਦੀ ਸੜਕ ’ਤੇ ਦੋ ਨੌਜਵਾਨ ਖੜ੍ਹੇ ਵਿਖਾਈ ਦਿੱਤੇ। ਪੁਲਸ ਨੂੰ ਵੇਖ ਕੇ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਫੜੇ ਮੋਮੀ ਲਿਫ਼ਾਫ਼ੇ ਸੜਕ ਕਿਨਾਰੇ ਸੁੱਟ ਦਿੱਤੇ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ, ਮਾਛੀਵਾੜਾ 'ਚ 30 ਸਕਿੰਟਾਂ ਦੌਰਾਨ ਮਚਾਈ ਤਬਾਹੀ
ਪੁਲਸ ਨੇ ਤੁਰੰਤ ਦੋਵਾਂ ਨੂੰ ਕਾਬੂ ਕਰਕੇ ਲਿਫ਼ਾਫ਼ਿਆਂ ਦੀ ਤਲਾਸ਼ੀ ਲਈ। ਇਕ ਲਿਫ਼ਾਫ਼ੇ ਵਿਚੋਂ 25 ਅਤੇ ਦੂਜੇ ਵਿਚੋਂ 15 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਸਕਰਨ ਉਰਫ਼ ਸੂਰਜ ਪੁੱਤਰ ਸਵ. ਸੁਰਜੀਤ ਲਾਲ ਅਤੇ ਜੌਰਜ ਥਾਪਰ ਉਰਫ਼ ਅਭੀ ਪੁੱਤਰ ਦਿਲਾਵਰ ਵਾਸੀ ਬਹਿਰਾਮ ਸਰੀਸ਼ਤਾ, ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲਸ ਵੱਲੋਂ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਾਂਡਾ ਦੀ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ: ਲੱਖਾਂ ਦਾ ਨੁਕਸਾਨ, 4 ਕਰਮਚਾਰੀ ਝੁਲਸੇ
NEXT STORY