ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅਧਿਕਾਰੀਆਂ ਨੂੰ ਕਾਂਗੋ ਬੁਖਾਰ ਨਾਲ ਸੰਭਾਵਿਤ ਪ੍ਰਸਾਰ ਨੂੰ ਲੈ ਕੇ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪਸ਼ੂਪਾਲਕਾਂ, ਮਾਸ ਵਿਕਰੇਤਾਵਾਂ ਅਤੇ ਪਸ਼ੂ ਪਾਲਣ ਅਧਿਕਾਰੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਕ੍ਰਾਈਮੀਅਨ ਕਾਂਗੋ ਹੇਮੋਰੇਜਿਕ ਫੀਵਰ (ਸੀ.ਸੀ.ਐੱਚ.ਐੱਫ.) ਨੂੰ ਕਾਂਗੋ ਬੁਖਾਰ ਵੀ ਕਿਹਾ ਜਾਂਦਾ ਹੈ। ਇਹ ਟਿਕ (ਕਿਲਨੀ) ਰਾਹੀਂ ਮਨੁੱਖ 'ਚ ਫੈਲਦਾ ਹੈ। ਪਾਲਘਰ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਪ੍ਰਸ਼ਾਂਤ ਡੀ ਕਾਂਬਲੇ ਨੇ ਕਿਹਾ ਕਿ ਇਸ ਸੰਬੰਧ 'ਚ ਸਮੇਂ 'ਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਸੀ.ਸੀ.ਐੱਚ.ਐੱਫ. ਦਾ ਕੋਈ ਵਿਸ਼ੇਸ਼ ਅਤੇ ਉਪਯੋਗੀ ਇਲਾਜ ਨਹੀਂ ਹੈ।
ਡਾਕਟਰ ਨੇ ਕਿਹਾ ਕਿ ਗੁਜਰਾਤ ਦੇ ਕੁਝ ਜ਼ਿਲ੍ਹਿਆਂ 'ਚ ਇਹ ਬੁਖਾਰ ਪਾਇਆ ਗਿਆ ਹੈ ਅਤੇ ਉਸ ਦੀ ਸਰਹੱਦ ਨਾਲ ਲੱਗਦੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ 'ਚ ਇਸ ਦੇ ਫੈਲਣ ਦਾ ਖਤਰਾ ਹੈ। ਪਾਲਘਰ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਕਰੀਬ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਜ਼ਰੂਰੀ ਚੌਕਸ ਕਦਮ ਚੁੱਕਣ ਅਤੇ ਉਨ੍ਹਾਂ ਅਮਲ 'ਚ ਲਿਆਉਣ ਦਾ ਨਿਰਦੇਸ਼ ਦਿੱਤਾ ਹੈ।
ਕਿਵੇਂ ਫੈਲਦਾ ਹੈ ਇਹ ਵਾਇਰਸ
1- ਇਹ ਵਾਇਰਲ ਬੀਮਾਰੀ ਇਕ ਵਿਸ਼ੇਸ਼ ਤਰ੍ਹਾਂ ਦੀ ਕਿਲਨੀ ਰਾਹੀਂ ਇਕ ਪਸ਼ੂ ਤੋਂ ਦੂਜੇ ਪਸ਼ੂ 'ਚ ਫੈਲਦੀ ਹੈ।
2- ਇਨਫੈਕਟਡ ਪਸ਼ੂਆਂ ਦੇ ਖੂਨ ਨਾਲ ਅਤੇ ਉਨ੍ਹਾਂ ਦਾ ਮਾਸ ਖਾਣ ਨਾਲ ਇਹ ਮਨੁੱਖ ਦੇ ਸਰੀਰ 'ਚ ਫੈਲਦੀ ਹੈ।
3- ਜੇਕਰ ਸਮੇਂ 'ਤੇ ਰੋਗ ਦਾ ਪਤਾ ਨਹੀਂ ਲੱਗਦਾ ਅਤੇ ਸਮੇਂ 'ਤੇ ਇਲਾਜ ਨਹੀਂ ਹੁੰਦਾ ਤਾਂ 30 ਫੀਸਦੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ।
4- ਇਸ ਰੋਗ ਨਾਲ ਪੀੜਤ ਪਸ਼ੂਆਂ ਅਤੇ ਮਨੁੱਖਾਂ ਦੇ ਇਲਾਜ ਲਈ ਕੋਈ ਟੀਕਾ ਉਪਲੱਬਧ ਨਹੀਂ ਹੈ।
ਕਾਂਗੋ ਬੁਖਾਰ ਦੇ ਲੱਛਣ
1- ਕਾਂਗੋ ਵਾਇਰਸ ਦੀ ਲਪੇਟ 'ਚ ਆਉਣ 'ਤੇ ਸਭ ਤੋਂ ਪਹਿਲਾਂ ਬੁਖਾਰ, ਮਾਸਪੇਸ਼ੀਆਂ ਅਤੇ ਸਿਰ 'ਚ ਦਰਦ, ਚੱਕਰ ਆਉਣਾ, ਅੱਖਾਂ 'ਚ ਜਲਣ, ਰੋਸ਼ਨੀ ਤੋਂ ਡਰ ਲੱਗਣਾ, ਪਿੱਠ 'ਚ ਦਰਦ ਅਤੇ ਉਲਟੀ ਲੱਗਣ ਵਰਗੀਆਂ ਪਰੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ।
2- ਰੋਗੀ ਦਾ ਗਲਾ ਪੂਰੀ ਤਰ੍ਹਾਂ ਬੈਠ ਜਾਂਦਾ ਹੈ।
3- ਇਸ ਤੋਂ ਇਲਾਵਾ ਸਭ ਤੋਂ ਖਤਰਨਾਕ ਸਥਿਤ ਮੂੰਹ ਅਤੇ ਨੱਕ 'ਚੋਂ ਖੂਨ ਆਉਣ ਵਰਗੀ ਹੁੰਦੀ ਹੈ।
4- ਇਸ ਤੋਂ ਬਾਅਦ ਸਰੀਰ ਦੇ ਵੱਖ-ਵੱਖ ਅੰਗ ਵੀ ਫੇਲ ਹੋਣ ਦੀ ਸਥਿਤੀ 'ਚ ਪਹੁੰਚ ਜਾਂਦੇ ਹਨ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਤੋਂ ਮਿਲੀ ਛੁੱਟੀ
NEXT STORY