ਮੁੰਬਈ—ਕਿਸਾਨਾਂ ਦੇ ਹਿੱਤ 'ਚ ਇਤਿਹਾਸਕ ਫੈਸਲਾ ਲੈਂਦੇ ਹੋਏ ਅੱਜ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਕਿਸਾਨਾਂ ਦਾ ਡੇਢ ਲੱਖ ਰੁਪਏ ਤੱਕ ਦਾ ਲੋਨ ਮੁਆਫ ਕਰ ਦਿੱਤਾ ਹੈ। ਫੜਨਵੀਸ ਸਰਕਾਰ ਦੇ ਇਸ ਫੈਸਲੇ ਨਾਲ 89 ਕਿਸਾਨਾਂ ਨੂੰ ਰਾਹਤ ਮਿਲੇਗੀ। ਕਿਸਾਨਾਂ ਦੇ ਲੋਨ ਮੁਆਫ ਕਰਨ ਦੀ ਇਸ ਯੋਜਨਾ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਖੇਤੀ ਸਮਾਨ ਨਾਂ ਦਿੱਤਾ ਗਿਆ। ਹਾਲਾਂਕਿ ਫੜਨਵੀਸ ਸਰਕਾਰ ਦੇ ਇਸ ਫੈਸਲੇ ਨਾਲ ਸਰਕਾਰੀ ਧਨ 'ਤੇ 34 ਹਜ਼ਾਰ ਕਰੋੜ ਰੁਪਏ ਦਾ ਬੋਝ ਆਵੇਗਾ।
ਮੁੱਖ ਮੰਤਰੀ ਫੜਨਵੀਸ ਨੇ ਅੱਜ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ। ਫੜਨਵੀਸ ਨੇ ਕਿਹਾ ਕਿ ਇਸ ਨਾਲ 90 ਫੀਸਦੀ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਜਾਵੇਗਾ।
ਸ਼ੇਤਕਾਰੀ ਸੰਗਠਨ ਦੇ ਰਾਜੂ ਸ਼ੈੱਟੀ ਨੇ ਸਰਕਾਰ ਨੂੰ ਅਲਟੀਮੇਟ ਦਿੱਤਾ ਸੀ ਕਿ ਜੇਕਰ 25 ਜੁਲਾਈ ਤੋਂ ਪਹਿਲਾਂ ਕਿਸਾਨਾਂ ਦਾ ਲੋਨ ਮੁਆਫ ਨਹੀਂ ਹੋਇਆ ਤਾਂ ਉਹ ਵੱਡੇ ਪੱਧਰ ਅਤੇ ਤਾਕਤ ਦੇ ਨਾਲ ਸੜਕਾਂ 'ਤੇ ਉਤਰਨਗੇ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ। ਜਾਣਕਾਰੀ ਮੁਤਾਬਕ ਇਸ ਮੁੱਦੇ 'ਤੇ ਸ਼ਿਵਸੈਨਾ ਨੇ ਵੀ ਸਰਕਾਰ ਨੂੰ ਘੇਰਿਆ ਸੀ ਹਾਲਾਂਕਿ ਸੂਬੇ 'ਚ ਸ਼ਿਵਸੈਨਾ ਅਤੇ ਭਾਜਪਾ ਦੀ ਸਰਕਾਰ ਹੈ। ਸ਼ਿਵਸੈਨਾ ਨੇ ਵੀ ਮੰਗ ਰੱਖੀ ਸੀ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਜਾਵੇ।
ਫਿਰ ਸੁਕਮਾ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ 'ਚ ਮੁਕਾਬਲੇ, 5 ਜਵਾਨ ਜ਼ਖਮੀ
NEXT STORY