ਮੁੰਬਈ— ਮਹਾਰਾਸ਼ਟਰ 'ਚ ਕੋਵਿਡ-19 ਦੇ ਇਕ ਦਿਨ 'ਚ ਰਿਕਾਰਡ 5,493 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧ ਕੇ 1,64,626 ਹੋ ਗਈ। ਇਕ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ, ਕੋਵਿਡ-19 ਨਾਲ ਹੋਰ 156 ਲੋਕਾਂ ਦੀ ਮੌਤ ਦੇ ਨਾਲ ਹੀ ਸੂਬੇ 'ਚ ਮਹਾਮਾਰੀ ਨਾਲ ਮ੍ਰਿਤਕਾਂ ਦੀ ਗਿਣਤੀ 7,429 ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਾਨ ਗਵਾਉਣ ਵਾਲੇ ਲੋਕਾਂ 'ਚੋਂ 60 ਬੀਤੇ 48 ਘੰਟਿਆਂ ਦੇ ਦੌਰਾਨ ਹੋਈ ਜਦਕਿ ਹੋਰ ਦੀ ਮੌਤ ਪਹਿਲਾਂ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਦਿਨ 'ਚ 2,230 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਿਸ ਨਾਲ ਠੀਕ ਹੋਏ ਲੋਕਾਂ ਦੀ ਗਿਣਤੀ 86,575 ਹੋ ਗਈ ਹੈ। ਸੂਬੇ 'ਚ ਹੁਣ ਵੀ 70,607 ਮਰੀਜ਼ ਇਲਾਜ ਚੱਲ ਰਿਹਾ ਹੈ ਹੈ। ਹੁਣ ਤੱਕ 9,23,502 ਲੋਕਾਂ ਦੀ ਕੋਰੋਨਾ ਵਾਇਰਸ ਦੇ ਲਈ ਜਾਂਚ ਕੀਤੀ ਗਈ ਹੈ।
ਮਾਂ-ਧੀ ਅੱਤਵਾਦੀਆਂ ਦੀ ਭਰਤੀ 'ਚ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫਤਾਰ
NEXT STORY