ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਮਾਰੇ ਗਏ ਇਕ ਅੱਤਵਾਦੀ ਦੀ ਮਾਂ ਤੇ ਕੁਲਗਾਮ 'ਚ ਸਰਗਰਮ ਇਕ ਅੱਤਵਾਦੀ ਦੀ ਭੈਣ ਨੂੰ ਅੱਤਵਾਦੀਆਂ ਦੀ ਭਰਤੀ ਕਰਨ 'ਚ ਕਥਿਤ ਸ਼ਮੂਲੀਅਤ ਦੇ ਲਈ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਅੱਬਾਸ ਸ਼ੇਖ ਦੀ ਭੈਣ ਤੇ ਮਾਰੇ ਜਾ ਚੁੱਕੇ ਅੱਤਵਾਦੀ ਤੌਸੀਫ ਦੀ ਮਾਂ ਨਸੀਮਾ ਬਾਨੋ ਨੂੰ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੇ ਤਹਿਤ 20 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਦੱਸਿਆ ਕਿ ਮਹਿਲਾ (ਬਾਨੋ) ਨੌਜਵਾਨਾਂ ਨੂੰ ਅੱਤਵਾਦੀ ਰੈਂਕ 'ਚ ਭਰਤੀ ਕਰਨ 'ਚ ਸ਼ਾਮਲ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੀ ਗਈ ਮਹਿਲਾ ਦੀ ਇਕ ਤਸਵੀਰ , ਜਿਸ 'ਚ ਉਹ ਆਪਣੇ ਬੇਟੇ ਦੇ ਨਾਲ ਇਕ ਆਟੋਮੈਟਿਕ ਹਥਿਆਰ ਚੱਲਾ ਰਹੀ ਹੈ। ਆਪਣੇ ਆਪ ਸਭ ਕੁਝ ਕਹਿ ਦਿੰਦੀ ਹੈ। ਉਸ ਸਮੇਂ ਉਸਦਾ ਬੇਟਾ ਸਰਗਰਮ ਅੱਤਵਾਦੀ ਸੀ। ਜੰਮੂ-ਕਸ਼ਮੀਰ ਪੁਲਸ ਨੇ ਉਨ੍ਹਾ ਆਲੋਚਨਾਵਾਂ ਨੂੰ ਖਾਰਿਜ਼ ਕੀਤਾ ਕਿ ਉਹ ਅੱਤਵਾਦੀਆਂ ਦੇ ਪਰਿਵਾਰ ਨੂੰ ਬਿਨਾ ਸਬੂਤ ਦੇ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਦੇ ਧਰਾਵਾਂ ਦੇ ਅਨੁਸਾਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਕਸ਼ਮੀਰ ਜੋਨ ਪੁਲਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ, ''ਜੰਮੂ-ਕਸ਼ਮੀਰ ਪੁਲਸ ਬਿਨਾ ਸਬੂਤ ਦੇ ਅੱਤਵਾਦੀਆਂ ਦੇ ਪਰਿਵਾਰ ਨੂੰ ਨਿਸ਼ਾਨ ਨਹੀਂ ਬਣਾਉਂਦੀ। ਸਰਗਰਮ ਅੱਤਵਾਦੀ ਅੱਬਾਸ ਸ਼ੇਖ ਦੀ ਭੈਣ ਤੇ ਮਾਰੇ ਜਾ ਚੁੱਕੇ ਅੱਤਵਾਦੀ ਤੌਸੀਫ ਦੀ ਮਾਂ ਨਸੀਮਾ ਬਾਨੋ ਨੂੰ ਨੌਜਵਾਨਾਂ ਨੂੰ ਅੱਤਵਾਦੀ ਰੈਂਕ 'ਚ ਭਰਤੀ ਕਰਨ 'ਚ ਤਾਜ਼ਾ ਸ਼ਮੂਲੀਅਤ ਦੇ ਕਾਰਨ 20 ਜੂਨ 2020 ਨੂੰ ਗ੍ਰਿਫਤਾਰ ਕੀਤਾ ਗਿਆ।
ਬੱਸਾਂ ਦੇ ਕਿਰਾਏ ਵਧਣ ਦਾ ਖਦਸ਼ਾ, ਲੋਕਾਂ ਦੀ ਜੇਬ 'ਤੇ ਪਵੇਗਾ ਬੋਝ
NEXT STORY