ਜਲੰਧਰ/ਮਹਾਰਾਸ਼ਟਰ- ਮਹਾਰਾਸ਼ਟਰ ’ਚ 85 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਰਜਿਸਟਰਡ ਵੋਟਰਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ 13 ਲੱਖ ਹੈ। ਉੱਤਰ ਪ੍ਰਦੇਸ਼ 10.4 ਲੱਖ ਰਜਿਸਟਰਡ ਵੋਟਰਾਂ ਨਾਲ ਦੂਜੇ ਨੰਬਰ ’ਤੇ ਹੈ, ਜਦੋਂ ਕਿ ਬਿਹਾਰ ’ਚ 6.6 ਲੱਖ ਅਤੇ ਤਾਮਿਲਨਾਡੂ ’ਚ 85+ ਵਰਗ ’ਚ 6.1 ਲੱਖ ਵੋਟਰ ਹਨ। ਭਾਰਤ ’ਚ ਇਸ ਵਰਗ ਦੇ ਕੁੱਲ ਵੋਟਰ 81 ਲੱਖ ਹਨ। ਮਹਾਰਾਸ਼ਟਰ ਦੀ ਹਿੱਸੇਦਾਰੀ 16 ਫੀਸਦੀ ਤੱਕ ਹੈ। ਸਭ ਤੋਂ ਘੱਟ ਰਜਿਸਟ੍ਰੇਸ਼ਨ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਹੈ। ਲਕਸ਼ਦੀਪ ’ਚ 85+ ਵਰਗ ’ਚ ਸਿਰਫ਼ 109 ਵੋਟਰ ਹਨ, ਜੋ ਕਿ ਸਭ ਤੋਂ ਘੱਟ ਹੈ। ਇਨ੍ਹਾਂ ’ਚ 50 ਪੁਰਸ਼ ਅਤੇ 59 ਔਰਤਾਂ ਸ਼ਾਮਲ ਹਨ। ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ ’ਚ 698 ਵੋਟਰ ਹਨ, ਜਦੋਂ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ’ਚ 1,037 ਵੋਟਰ ਹਨ।
ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ
ਜ਼ਿਕਰਯੋਗ ਹੈ ਕਿ ਇਸ ਉਮਰ ਵਰਗ ’ਚ ਰਾਸ਼ਟਰੀ ਅਤੇ ਸੂਬਾ ਪੱਧਰ ’ਤੇ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਹੈ। ਦੇਸ਼ ’ਚ ਅਜਿਹੇ 81 ਲੱਖ ਵੋਟਰਾਂ ’ਚੋਂ 47.3 ਲੱਖ ਭਾਵ 58 ਫੀਸਦੀ ਔਰਤਾਂ ਅਤੇ 33.8 ਲੱਖ ਪੁਰਸ਼ ਹਨ। ਮਹਾਰਾਸ਼ਟਰ ’ਚ ਮਹਿਲਾ ਵੋਟਰਾਂ ਦੀ ਹਿੱਸੇਦਾਰੀ ਲੱਗਭਗ 48 ਫੀਸਦੀ ਹੈ। ਹਾਲਾਂਕਿ 85+ ਵਰਗ ’ਚ ਇਹ ਕੁੱਲ ਵੋਟਰਾਂ ਦਾ 56 ਫੀਸਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਨੇਪਾਲ ’ਚ ਸਿਹਤ ਅਤੇ ਸਿੱਖਿਆ ਸੰਸਥਾਵਾਂ ਨੂੰ ਤੋਹਫੇ ’ਚ ਦਿੱਤੀਆਂ 35 ਐਂਬੂਲੈਂਸਾਂ ਅਤੇ 66 ਸਕੂਲੀ ਬੱਸਾਂ
NEXT STORY