ਮੁੰਬਈ- ਮਹਾਰਾਸ਼ਟਰ 'ਚ ਵਿਧਾਨ ਪਰੀਸ਼ਦ (ਐੱਮ.ਐੱਲ.ਸੀ.) ਦੀਆਂ ਚੋਣਾਂ 'ਚ ਐੱਨ.ਡੀ.ਏ. ਨੂੰ ਜ਼ਬਰਦਸਤ ਜਿੱਤ ਮਿਲੀ ਹੈ। ਕੁੱਲ 11 ਸੀਟਾਂ 'ਚੋਂ 9 ਸੀਟਾਂ ਭਾਜਪਾ, ਸ਼ਿੰਦੇ ਅਤੇ ਅਜੀਤ ਪਵਾਰ ਦੀ ਪਾਰਟੀ ਦੇ ਖਾਤੇ 'ਚ ਗਈਆਂ ਹਨ। ਇਨ੍ਹਾਂ ਦੇ ਸਾਰੇ 9 ਉਮੀਦਵਾਰ ਚੋਣ ਜਿੱਤ ਗਏ ਹਨ। 'ਇੰਡੀਆ' ਗਠਜੋੜ ਦੇ 2 ਉਮੀਦਵਾਰਾਂ ਨੂੰ ਜਿੱਤ ਮਿਲੀ। ਇਕ ਉਮੀਦਵਾਰ ਕ੍ਰਾਸ ਵੋਟਿੰਗ ਕਾਰਨ ਚੋਣ ਹਾਰ ਗਿਆ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਮਹਾਵਿਕਾਸ ਅਘਾੜੀ ਦੇ 7 'ਚੋਂ 8 ਵਿਧਾਇਕਾਂ ਨੇ ਕ੍ਰਾਸ ਵੋਟਿੰਗ ਕੀਤੀ।
11 ਸੀਟਾਂ ਲਈ ਸ਼ੁੱਕਰਵਾਰ (12 ਜੁਲਾਈ) ਨੂੰ ਵੋਟਿੰਗ ਹੋਈ ਸੀ। ਇਸ ਤੋਂ ਬਾਅਦ ਗਿਣਤੀ ਸ਼ੁਰੂ ਹੋਈ। ਵਿਧਾਨ ਭਵਨ ਕੰਪਲੈਕਸ 'ਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇਤਕ 270 ਵਿਧਾਇਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਵਿਧਾਨ ਪਰੀਸ਼ਦ ਚੋਣਾਂ 'ਚ ਜਿੱਤ ਲਈ ਇਕ ਉਮੀਦਵਾਰ ਨੂੰ 23 ਵਿਧਾਇਕਾਂ ਦੀ ਵੋਟ ਚਾਹੀਦੀ ਸੀ। ਇਨ੍ਹਾਂ 'ਚ ਭਾਜਪਾ ਦੇ 103, ਸ਼ਿਵ ਸੈਨਾ (ਸ਼ਿੰਦੇ ਗੁਟ) ਦੇ 38, ਐੱਸ.ਸੀ.ਪੀ. (ਅਜੀਤ ਗੁਟ) ਦੇ 42, ਕਾਂਗਰਸ ਦੇ 37, ਸ਼ਿਵ ਸੈਨਾ (ਯੂ.ਬੀ.ਟੀ.)ਦੇ 15 ਅਤੇ ਐੱਨ.ਸੀ.ਪੀ. (ਸ਼ਰਦ ਪਵਾਰ) ਦੇ 10 ਵਿਧਾਇਕ ਹਨ।
ਭਾਜਪਾ ਦੇ ਸਭ ਤੋਂ ਜ਼ਿਆਦਾ 5 ਉਮੀਦਵਾਰ ਜਿੱਤੇ
ਉਮੀਦਵਾਰ/ਪਾਰਟੀ |
ਕਿੰਨੀਆਂ ਵੋਟਾਂ ਨਾਲ ਜਿੱਤੇ |
ਅਮਿਤ ਗੋਰਖੇ/ਭਾਜਪਾ |
26 ਵੋਟਾਂ ਨਾਲ ਜਿੱਤੇ |
ਪੰਕਜਾ ਮੁੰਡੇ/ਭਾਜਪਾ |
26 ਵੋਟਾਂ ਨਾਲ ਜਿੱਤੇ |
ਪਰੀਣਯ ਫੁਕੇ/ਭਾਜਪਾ |
26 ਵੋਟਾਂ ਨਾਲ ਜਿੱਤੇ |
ਯੋਗੇਸ਼ ਟਿਲੇਕਰ/ਭਾਜਪਾ |
26 ਵੋਟਾਂ ਨਾਲ ਜਿੱਤੇ |
ਰਾਜੇਸ਼ ਵਿਟੇਕਰ/NCP-ਅਜੀਤ |
23 ਵੋਟਾਂ ਨਾਲ ਜਿੱਤੇ |
ਸ਼ਿਵਾਜੀਰਾਓ ਗਰਜੇ/NCP-ਅਜੀਤ |
24 ਵੋਟਾਂ ਨਾਲ ਜਿੱਤੇ |
ਭਾਵਨਾ ਗਵਲੀ/ਸ਼ਿਵ ਸੈਨਾ ਸ਼ਿੰਦੇ |
24 ਵੋਟਾਂ ਨਾਲ ਜਿੱਤੇ |
ਕ੍ਰਿਪਾਲ ਤੁਮਾਨੇ/ਸ਼ਿਵ ਸੈਨਾ ਸ਼ਿੰਦੇ |
24 ਵੋਟਾਂ ਨਾਲ ਜਿੱਤੇ |
ਪ੍ਰਗਿਆ ਸਾਤਵ/ਕਾਂਗਰਸ |
25 ਵੋਟਾਂ ਨਾਲ ਜਿੱਤੇ |
ਮਿਲਿੰਦ ਨਾਰਵੇਕਰ/ਸ਼ਿਵ ਸੈਨਾ-UBT |
23 ਵੋਟਾਂ ਨਾਲ ਜਿੱਤੇ |
ਜਯੰਤ ਪਾਟਿਲ/ਸ਼ੇਪਾਕ-NCP ਸ਼ਰਦ ਪਵਾਰ |
ਹਾਰੇ |
11 ਸੀਟਾਂ 'ਤੇ 12 ਉਮੀਦਵਾਰ ਮੈਦਾਨ 'ਚ ਸਨ
ਵਿਧਾਨ ਪਰੀਸ਼ਦ ਦੇ 11 ਮੈਂਬਰ 27 ਜੁਲਾਈ ਨੂੰ ਰਿਟਾਇਰ ਹੋ ਰਹੇ ਹਨ। ਇਸ ਜਗ੍ਹਾ ਨੂੰ ਭਰਨ ਲਈ 11 ਸੀਟਾਂ 'ਤੇ 12 ਉਮੀਦਵਾਰ ਮੈਦਾਨ 'ਚ ਹਨ। ਮਹਾਰਾਸ਼ਟਰ ਦੀਆਂ 288 ਸੀਟਾਂ ਵਾਲੀ ਵਿਧਾਨ ਸਭਾ 'ਚ ਅਜੇ 274 ਵਿਧਾਇਕ ਹਨ, ਜਿਨ੍ਹਾਂ ਨੇ ਇਨ੍ਹਾਂ ਲਈ ਵੋਟਾਂ ਪਾਈਆਂ। ਫਾਇਰਿੰਗ ਕੇਸ 'ਚ ਜੇਲ੍ਹ 'ਚ ਬੰਦ ਗਣਪਤ ਗਾਇਕਵਾੜ ਨੇ ਵੀ ਵੋਟ ਪਾਈ।
ਮਹਾਰਾਸ਼ਟਰ ਵਿੱਚ ਸੱਤਾ 'ਤੇ ਕਾਬਜ਼ ਮਹਾਯੁਤੀ (ਐੱਨ.ਡੀ.ਏ.) ਨੇ ਚੋਣਾਂ ਵਿੱਚ 9 ਉਮੀਦਵਾਰ ਖੜ੍ਹੇ ਕੀਤੇ ਸਨ। ਇਸ ਵਿੱਚ ਭਾਜਪਾ ਦੇ ਸਭ ਤੋਂ ਵੱਧ 5 ਉਮੀਦਵਾਰ ਸਨ, ਅਜੀਤ ਪਵਾਰ ਦੀ ਐੱਨ.ਸੀ.ਪੀ. ਅਤੇ ਸ਼ਿਵ ਸੈਨਾ ਸ਼ਿੰਦੇ ਧੜੇ ਦੇ ਦੋ-ਦੋ ਉਮੀਦਵਾਰ ਸਨ। ਵਿਰੋਧੀ ਧਿਰ ਵਿੱਚ ਬੈਠੇ ਮਹਾਵਿਕਾਸ ਅਘਾੜੀ ਦੇ ਤਿੰਨ ਉਮੀਦਵਾਰ ਮੈਦਾਨ ਵਿੱਚ ਸਨ।
ਇਸ ਵਿਚ ਕਾਂਗਰਸ ਅਤੇ ਸ਼ਿਵ ਸੈਨਾ- ਯੂ.ਬੀ.ਟੀ. ਨੇ 1-1 ਉਮੀਦਵਾਰ ਖੜ੍ਹਾ ਕੀਤਾ, ਜਦੋਂਕਿ ਸ਼ਰਦ ਪਵਾਰ ਦੀ ਐੱਨ.ਸੀ.ਪੀ. ਯਾਨੀ ਐੱਨ.ਸੀ.ਪੀ.-ਐੱਸ.ਪੀ. ਸ਼ੇਤਕਰੀ ਕਾਮਗਾਰ ਪੱਖ ਦੇ ਉਮੀਦਵਾਰ ਜਯੰਤ ਪਾਟਿਲ ਦਾ ਸਮਰਥਨ ਕਰ ਰਹੀ ਸੀ।
ਵੱਡੀ ਖ਼ਬਰ : ਪਾਕਿਸਤਾਨ ਜਾਣ ਦੇ ਇਛੁੱਕ ਬਜ਼ੁਰਗ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਸ਼ਰਤਾਂ 'ਚ ਢਿੱਲ
NEXT STORY