ਠਾਣੇ (ਮਹਾਰਾਸ਼ਟਰ)— ਠਾਣੇ ਜ਼ਿਲੇ ਦੇ ਬਦਲਾਪੁਰ ਸ਼ਹਿਰ 'ਚ 35 ਸਾਲਾ ਇਕ ਔਰਤ ਨੇ ਆਪਣੇ 8 ਸਾਲਾ ਬੇਟੇ ਦੀ ਕਥਿਤ ਤੌਰ 'ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੀਤਲ ਮਾਨੇਰ ਨੇ ਆਪਣੇ ਬੇਟੇ ਆਰਵ ਦੀ ਵੀਰਵਾਰ ਤੜਕੇ ਉਸ ਸਮੇਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਸੌਂ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੀਤਲ ਦਾ ਉਸ ਦੇ ਪਤੀ ਵੈਭਵ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਅਤੇ ਉਹ ਮਹਾਰਾਸ਼ਟਰ 'ਚ ਠਾਣੇ ਜ਼ਿਲੇ ਦੇ ਬਦਲਾਪੁਰ ਸ਼ਹਿਰ 'ਚ ਆਪਣੀ ਭੈਣ ਨਾਲ ਰਹਿ ਰਹੀ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ੀਤਲ ਨੇ ਆਪਣੀ ਭੈਣ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਬਹੁਤ ਤਣਾਅ 'ਚ ਸੀ, ਇਸ ਲਈ ਉਸ ਨੇ ਆਪਣੇ ਬੇਟੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਔਰਤ ਨੂੰ ਭਾਰਤੀ ਸਜ਼ਾ ਯਾਫ਼ਤਾ ਦੀ ਧਾਰਾ 302 (ਕਤਲ) ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਿਰਸਾ ਦੀ ਬੀਜੇਪੀ ਸੰਸਦ ਸਰਗਰਮ, ਗੋਪਾਲ ਕਾਂਡਾ ਸਣੇ 2 MLA ਨੂੰ ਲੈ ਕੇ ਦਿੱਲੀ ਰਵਾਨਾ
NEXT STORY