ਨੈਸ਼ਨਲ ਡੈਸਕ- ਮਹਾਰਾਸ਼ਟਰ ਦੀ ਨਵੀਂ ‘ਮਹਾਯੁਤੀ’ ਸਰਕਾਰ ਦਾ 2 ਦਸੰਬਰ ਨੂੰ ਹੋਣ ਵਾਲਾ ਸਹੁੰ ਚੁੱਕ ਸਮਾਗਮ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਏਕਨਾਥ ਸ਼ਿੰਦੇ ਅਜੇ ਸਿਆਸੀ ਹਕੀਕਤ ਤੋਂ ਬਹੁਤ ਦੂਰ ਹਨ। ਭਾਵੇਂ ਉਹ ਢਾਈ ਸਾਲ ਮੁੱਖ ਮੰਤਰੀ ਰਹੇ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਸੱਤਾ ਦੀ ਵਾਗਡੋਰ ਆਪਣੇ ਹੱਥਾਂ ’ਚ ਲੈ ਕੇ ਆਪਣਾ ਮੁੱਖ ਮੰਤਰੀ ਬਣਾਵੇ। ਸ਼ਿੰਦੇ ਨੂੰ ਇਸ ਵੱਡੇ ਘਾਟੇ ਨੂੰ ਹਜ਼ਮ ਕਰਨ ਲਈ ਸਮਾਂ ਚਾਹੀਦਾ ਹੈ। ਸ਼ਿੰਦੇ ਬਗਾਵਤ ਕਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੀ ਸ਼ਿਵ ਸੈਨਾ ਨਵੀਂ ਸਰਕਾਰ ਦਾ ਹਿੱਸਾ ਹੋਵੇਗੀ। ਭਾਜਪਾ ਸ਼ਿੰਦੇ ਨੂੰ ਉਪ ਮੁੱਖ ਮੰਤਰੀ ਬਣਾਉਣ ਲਈ ਦ੍ਰਿੜ ਸੰਕਲਪ ਹੈ ਕਿਉਂਕਿ ਇਸ ਨਾਲ ਏਕਤਾ ਦਾ ਸਪੱਸ਼ਟ ਸੰਦੇਸ਼ ਜਾਵੇਗਾ। ਸ਼ਿੰਦੇ ਮਹਾਰਾਸ਼ਟਰ ’ਚ ਮਹਾਯੁਤੀ ਦੇ ਕਨਵੀਨਰ ਦੇ ਅਹੁਦੇ ਲਈ ਸੌਦੇਬਾਜ਼ੀ ਕਰ ਰਹੇ ਹਨ । ਭਾਜਪਾ ਹਾਈ ਕਮਾਂਡ ਇਸ ਮੁੱਦੇ ’ਤੇ ਫੈਸਲਾ ਲਵੇਗੀ। ਭਾਵੇਂ ਭਾਜਪਾ ਇਸ ਲਈ ਤਿਆਰ ਹੋ ਸਕਦੀ ਹੈ ਪਰ ਅਜੀਤ ਪਵਾਰ (ਐੱਨ. ਸੀ. ਪੀ.) ਵੀ ਬਦਲੇ ਵਿਚ ਇਹ ਅਹੁਦਾ ਚਾਹੁੰਦੇ ਹਨ।
ਮਹਾਯੁਤੀ ਗੱਠਜੋੜ ਸਰਕਾਰ ਦਾ ਸਹੁੰ ਚੁੱਕ ਸਮਾਗਮ ਜੋ 2 ਦਸੰਬਰ ਨੂੰ ਹੋਣਾ ਸੀ, ਦੇ ਹੁਣ 5 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ। ਹਰੇਕ ਸਹਿਯੋਗੀ ਨੂੰ ਮੰਤਰੀਆਂ ਦੇ ਦਿੱਤੇ ਗਏ ਅਹੁਦਿਆਂ ਦੀ ਗਿਣਤੀ ਤੋਂ ਇਲਾਵਾ ਉਨ੍ਹਾਂ ਦੇ ਵਿਭਾਗ ਵੀ ਤੈਅ ਕੀਤੇ ਜਾਣੇ ਹਨ। ਸਹੁੰ ਚੁੱਕ ਸਮਾਗਮ ਵਿੱਚ ਦੇਰੀ ਦਾ ਮੁੱਖ ਕਾਰਨ ਇਹ ਹੈ ਕਿ ਸ਼ਿੰਦੇ ਉਪ ਮੁੱਖ ਮੰਤਰੀ ਬਣਨ ਤੋਂ ਝਿਜਕ ਰਹੇ ਹਨ। ਉਹ ਸਰਕਾਰ ਤੋਂ ਬਾਹਰ ਰਹਿ ਕੇ ਕਿਵੇਂ ਬਚ ਸਕਣਗੇ? ਉਨ੍ਹਾਂ ਦੇ ਵਿਧਾਇਕ ਵੀ ਕਮਜ਼ੋਰ ਹੋ ਸਕਦੇ ਹਨ। ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੇ ਜੋ ਲੀਡ ਹਾਸਲ ਕੀਤੀ ਹੈ, ਨੂੰ ਕਾਇਮ ਰੱਖਣਾ ਉਨ੍ਹਾਂ ਲਈ ਮੁਸ਼ਕਲ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BP, ਕੈਂਸਰ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ, ਡਰੱਗ ਵਿਭਾਗ ਨੇ ਕੀਤੀ ਸਖ਼ਤ ਕਾਰਵਾਈ
NEXT STORY