ਨਵੀਂ ਦਿੱਲੀ, (ਭਾਸ਼ਾ)- ਮਹਾਰਾਸ਼ਟਰ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ’ਚ ਮਾਰਕਰ ਪੈੱਨ ’ਚ ਵਰਤੀ ਜਾਣ ਵਾਲੀ ‘ਪੱਕੀ’ ਸਿਆਹੀ ਦੀ ਗੁਣਵੱਤਾ ਨੂੰ ਲੈ ਕੇ ਉੱਠੇ ਵਿਵਾਦ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ’ਤੇ ਨਾਗਰਿਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ‘ਵੋਟ ਚੋਰੀ ਇਕ ਦੇਸ਼ ਵਿਰੋਧੀ ਕਾਰਾ ਹੈ।’
ਮਹਾਰਾਸ਼ਟਰ ਰਾਜ ਚੋਣ ਕਮਿਸ਼ਨ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾਵਾਂ ਦੇ ਦੋਸ਼ਾਂ ਤੋਂ ਬਾਅਦ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ’ਚ ਵਰਤੀ ਗਈ ਮਾਰਕਰ ਪੈੱਨ ਵਾਲੀ ‘ਪੱਕੀ’ ਸਿਆਹੀ ਦੀ ਗੁਣਵੱਤਾ ਦੀ ਪੂਰੀ ਜਾਂਚ ਕਰੇਗਾ।
ਵਿਰੋਧੀ ਨੇਤਾਵਾਂ ਨੇ ਦੋਸ਼ ਲਾਇਆ ਸੀ ਕਿ ਵੋਟਰਾਂ ਦੀ ਉਂਗਲ ’ਤੇ ਲੱਗਾ ਨਿਸ਼ਾਨ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ, ਜਿਸ ਨਾਲ ਫਰਜ਼ੀ ਵੋਟਿੰਗ ਹੋ ਸਕਦੀ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ।
ਰਾਹੁਲ ਗਾਂਧੀ ਨੇ ਇਸ ਵਿਵਾਦ ਦੇ ਸਬੰਧ ’ਚ ‘ਐਕਸ’ ’ਤੇ ਇਕ ਖ਼ਬਰ ਸਾਂਝੀ ਕੀਤੀ, ਜਿਸ ’ਚ ਕਿਹਾ ਗਿਆ ਸੀ, ‘‘ਵਿਰੋਧੀ ਧਿਰ ਅਤੇ ਵੋਟਰ ਮਾਰਕਰ ਦੀ ਸਿਆਹੀ ਫਿੱਕੀ ਪੈਣ ’ਤੇ ਗੁੱਸਾ ਦਿਖਾ ਰਹੇ ਹਨ। ਚੋਣ ਕਮਿਸ਼ਨ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ, ਇਸੇ ਕਰ ਕੇ ਸਾਡੇ ਲੋਕਤੰਤਰ ਤੋਂ ਭਰੋਸਾ ਖ਼ਤਮ ਹੋ ਗਿਆ ਹੈ। ਵੋਟ ਚੋਰੀ ਇਕ ਰਾਸ਼ਟਰ ਵਿਰੋਧੀ ਕਾਰਾ ਹੈ।’’
ਸੂਬਾ ਚੋਣ ਕਮਿਸ਼ਨਰ ਦਿਨੇਸ਼ ਵਾਘਮਾਰੇ ਨੇ ਕਿਹਾ ਕਿ ਇਸ ਵਿਵਾਦ ਨੂੰ ਦੇਖਦੇ ਹੋਏ ਕਮਿਸ਼ਨ ਆਉਣ ਵਾਲੀਆਂ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਮਾਰਕਰ ਪੈੱਨ ਦੀ ਵਰਤੋਂ ਨਹੀਂ ਕਰੇਗਾ, ਸਗੋਂ ਕਰਨਾਟਕ ਸਰਕਾਰ ਦੀ ਕੰਪਨੀ ਮੈਸੂਰ ਪੇਂਟਸ ਐਂਡ ਵਾਰਨਿਸ਼ ਲਿਮਟਿਡ ਦੀ ਬਣਾਈ ਰਵਾਇਤੀ ਸਿਆਹੀ ਦੀ ਵਰਤੋਂ ਕਰੇਗਾ, ਜਿਸ ਦੀ ਵਰਤੋਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਹੋਈ।
ਬਿਹਾਰ ’ਚ ਰਚਿਆ ਜਾ ਰਿਹਾ ਇਤਿਹਾਸ: ‘ਵਿਰਾਟ ਰਾਮਾਇਣ ਮੰਦਰ’ ਵਿਖੇ ਵਿਸ਼ਵ ਦੇ ਸਭ ਤੋਂ ਵੱਡੇ ਸ਼ਿਵਲਿੰਗ ਦੀ ਸਥਾਪਨਾ
NEXT STORY