ਸੋਲਾਪੁਰ- ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਇਕ ਪ੍ਰਾਇਮਰੀ ਅਧਿਆਪਕ ਨੇ 7 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਇਸ ਅਧਿਆਪਕ ਦਾ ਨਾਂ ਰਣਜੀਤ ਸਿੰਘ ਡਿਸਲੇ ਹੈ। ਉਨ੍ਹਾਂ ਨੂੰ ਗਲੋਬਲ ਅਧਿਆਪਕ ਚੁਣੇ ਜਾਣ 'ਤੇ ਇਨਾਮ 'ਚ ਇਹ ਵੱਡੀ ਰਾਸ਼ੀ ਪ੍ਰਾਪਤ ਹੋਈ ਹੈ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਭਾਰਤੀ ਨੂੰ ਦੁਨੀਆ ਦਾ ਸਰਵਸ਼੍ਰੇਸ਼ਠ ਅਧਿਆਪਕ ਹੋਣ ਦਾ ਸਨਮਾਨ ਮਿਲਿਆ ਹੈ। ਯੂਨੇਸਕੋ ਅਤੇ ਲੰਡਨ ਸਥਿਤ ਵਾਰਕੀ ਫਾਊਂਡੇਸ਼ਨ ਵਲੋਂ ਦਿੱਤੇ ਜਾਣ ਵਾਲੇ ਗਲੋਬਲ ਅਧਿਆਪਕ ਪੁਰਸਕਾਰ ਦਾ ਐਲਾਨ ਵੀਰਵਾਰ 3 ਦਸੰਬਰ ਨੂੰ ਹੋਇਆ। ਪੁਰਸਕਾਰ ਜਿੱਤਣ ਵਾਲੇ ਡਿਸਲੇ ਸੋਲਾਪੁਰ ਜ਼ਿਲ੍ਹੇ ਦੇ ਪਰਿਤੇਵਾਡੀ ਜ਼ਿਲ੍ਹਾ ਪ੍ਰੀਸ਼ਦ ਸਕੂਲ 'ਚ ਪੜ੍ਹਾਉਂਦੇ ਹਨ। ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ 'ਚ ਸੰਪੰਨ ਹੋਏ ਸਮਾਰੋਹ 'ਚ ਜੇਤੂ ਦਾ ਐਲਾਨ ਪ੍ਰਸਿੱਧ ਫਿਲਮ ਅਭਿਨੇਤਾ ਸਟੀਫਨ ਫਰਾਏ ਨੇ ਕੀਤਾ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਕਾਰ ਛੱਡ ਟਰੈਕਟਰ 'ਤੇ ਬਰਾਤ ਲੈ ਕੇ ਪੁੱਜਿਆ ਲਾੜਾ (ਤਸਵੀਰਾਂ)
ਇਸ ਮੁਕਾਬਲੇ 'ਚ 140 ਦੇਸ਼ਾਂ ਦੇ 12 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ ਹਿੱਸਾ ਲਿਆ ਸੀ। ਰਣਜੀਤ ਸਿੰਘ ਨੂੰ ਇਹ ਪੁਰਸਕਾਰ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹ ਦੇਣ ਅਤੇ ਭਾਰਤ 'ਚ ਤੁਰੰਤ ਪ੍ਰਕਿਰਿਆ (ਕਿਊਆਰ) ਕੋਡਿਤ ਪਾਠਪੁਸਤਕ ਕ੍ਰਾਂਤੀ ਨੂੰ ਗਤੀ ਦੇਣ ਦੀਆਂ ਕੋਸ਼ਿਸ਼ਾਂ ਕਾਰਨ ਮਿਲਿਆ ਹੈ। ਵਾਰਕੀ ਫਾਊਂਡੇਸ਼ਨ ਨੇ 2014 'ਚ ਇਸ ਪੁਰਸਕਾਰ ਦੀ ਸਥਾਪਨਾ ਕੀਤੀ ਸੀ। ਇਸ ਲਈ ਦੁਨੀਆ ਭਰ ਤੋਂ 10 ਪ੍ਰਤਿਭਾਗੀਆਂ ਨੂੰ ਚੁਣਿਆ ਗਿਆ ਸੀ। ਇਹ ਪੁਰਸਕਾਰ ਅਜਿਹੇ ਅਸਾਧਾਰਣ ਅਧਿਆਪਕ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਸਿੱਖਿਆ ਖੇਤਰ 'ਚ ਵਿਸ਼ੇਸ਼ ਯੋਗਦਾਨ ਦਿੱਤਾ ਹੋਵੇ। ਡਿਸਲੇ ਨੂੰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਇਸ ਉਪਲੱਬਧੀ 'ਤੇ ਵਧਾਈ ਦਿੱਤੀ ਹੈ। ਉੱਥੇ ਹੀ ਡਿਸਲੇ ਨੇ ਇਨਾਮ 'ਚ ਮਿਲੀ ਰਾਸ਼ੀ ਦਾ 50 ਫੀਸਦੀ ਹਿੱਸਾ ਅੰਤਿਮ ਦੌਰ ਤੱਕ ਪਹੁੰਚਣ ਵਾਲੇ 9 ਹੋਰ ਅਧਿਆਪਕਾਂ ਨਾਲ ਵੰਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ 50 ਫੀਸਦੀ ਰਾਸ਼ੀ ਦਾ ਇਸਤੇਮਾਲ ਉਹ ਇਕ ਫੰਡ ਬਣਾਉਣ ਲਈ ਕਰਨਗੇ, ਜਿਸ ਦੀ ਵਰਤੋਂ ਉਨ੍ਹਾਂ ਅਧਿਆਪਕਾਂ ਦੀ ਮਦਦ ਲਈ ਹੋਵੇਗੀ, ਜੋ ਚੰਗਾ ਕੰਮ ਕਰ ਰਹੇ ਹਨ। ਕੋਰੋਨਾ ਦੇ ਮੱਦੇਨਜ਼ਰ ਇਹ ਸਮਾਰੋਹ ਵਰਚੁਅਲ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ
ਟਰੂਡੋ ਨੂੰ ਕਿਸਾਨ ਅੰਦੋਲਨ 'ਤੇ ਟਿੱਪਣੀ ਕਰਨੀ ਪਈ ਭਾਰੀ, ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ
NEXT STORY