ਨੈਸ਼ਨਲ ਡੈਸਕ- ਦਿੱਲੀ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ (SAU) 'ਚ ਮਹਾਸ਼ਿਵਰਾਤਰੀ ਮੌਕੇ ਵਿਦਿਆਰਥੀਆਂ ਦੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਮਾਮਲਾ ਮੈਸ 'ਚ ਵਰਤ ਵਾਲੇ ਖਾਣੇ ਅਤੇ ਨਾਨ-ਵੈਜ ਭੋਜਨ ਨੂੰ ਇਕੱਠੇ ਰੱਖਣ ਦਾ ਸੀ। ਵਰਤ ਰੱਖਣ ਵਾਲੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਰਤ ਦਾ ਭੋਜਨ ਅਤੇ ਨਾਨ-ਵੈਜ ਫੂਡ ਨੂੰ ਵੱਖ-ਵੱਖ ਰੱਖਣ ਦੀ ਬੇਨਤੀ ਕੀਤੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਇਸ 'ਤੇ ਜਦੋਂ ਵਿਦਿਆਰਥੀਆਂ ਨੇ ਵਿਰੋਧ ਕੀਤਾ ਤਾਂ ਲੜਾਈ ਵੱਧ ਗਈ ਅਤੇ ਗੱਲ ਕੁੱਟਮਾਰ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ- ਵਿਆਹ 'ਚ ਲਾੜੀ ਨੇ ਕਰ 'ਤਾ ਅਜਿਹਾ ਸਵਾਲ, ਲਾੜੇ ਨੇ ਸ਼ਰਮ ਨਾਲ ਜੋੜ ਲਏ ਹੱਥ
ਕੀ ਹੈ ਵਿਵਾਦ?
ਵਿਦਿਆਰਥੀਆਂ ਦੇ ਇਕ ਸਮੂਹ ਨੇ ਦੱਸਿਆ ਕਿ ਸ਼ਿਵਰਾਤਰੀ ਵਾਲੇ ਦਿਨ ਕਰੀਬ 110 ਵਿਦਿਆਰਥੀਆਂ ਨੇ ਵਰਤ ਰੱਖਿਆ ਸੀ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਪਹਿਲਾਂ ਹੀ ਸਾਤਵਿਕ ਭੋਜਨ ਦਾ ਵੱਖਰਾ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਜਦੋਂ ਉਹ ਮੈਸ 'ਚ ਪਹੁੰਚੇ ਤਾਂ ਉੱਥੇ ਫਾਸਟਿੰਗ ਫੂਡ ਅਤੇ ਫਿਸ਼ ਕਰੀ ਰੱਖੀ ਹੋਈ ਸੀ। ਇਸ 'ਤੇ ਵਰਤ ਰੱਖਣ ਵਾਲੇ ਵਿਦਿਆਰਥੀਆਂ ਨੇ ਇਤਰਾਜ਼ ਜਤਾਇਆ ਅਤੇ ਨਾਨ ਵੈਜ ਨੂੰ ਹਟਾਉਣ ਦੀ ਮੰਗ ਕੀਤੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕੁੱਟਮਾਰ ਦੀ ਨੌਬਤ ਆ ਗਈ।
ਇਹ ਵੀ ਪੜ੍ਹੋ- ਪ੍ਰੇਮੀ ਨਾਲ ਹੋਟਲ ਪਹੁੰਚੀ ਪ੍ਰੇਮਿਕਾ, ਫਿਰ ਹੋਇਆ ਕੁਝ ਅਜਿਹਾ ਕਿ ਦੌੜੀ ਆਈ ਪੁਲਸ
ਦੂਜੇ ਸਮੂਹ ਦਾ ਕੀ ਕਹਿਣਾ ਹੈ?
ਦੂਜੇ ਸਮੂਹ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੈਸ ਵਿਚ ਖਾਣੇ ਲਈ ਜਗ੍ਹਾ ਸੀਮਤ ਸੀ, ਇਸ ਲਈ ਨਾਨ-ਵੈਜ ਅਤੇ ਫਾਸਟਿੰਗ ਫੂਡ ਇਕੱਠੇ ਰੱਖੇ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਨਾਨ-ਵੈਜ ਨੂੰ ਹਟਾਉਣ ਦੀ ਮੰਗ ਕਰਨ ਦੀ ਬਜਾਏ ਵਰਤ ਰੱਖਣ ਵਾਲੇ ਵਿਦਿਆਰਥੀ ਇਸ ਨੂੰ ਸੁੱਟਣ ਲਈ ਜ਼ਿੱਦ ਕਰ ਰਹੇ ਸਨ, ਜਿਸ ਕਾਰਨ ਇਹ ਝਗੜਾ ਹੋਇਆ।
ਇਹ ਵੀ ਪੜ੍ਹੋ- 27 ਫਰਵਰੀ ਤੋਂ 1 ਮਾਰਚ ਤੱਕ ਮੀਂਹ ਦਾ ਅਲਰਟ, ਮੁੜ ਵਧੇਗੀ ਠੰਡ!
ਵਿਦਿਆਰਥੀਆਂ ਨੇ ਲਾਏ ਗੰਭੀਰ ਦੋਸ਼
ਝਗੜੇ ਦੌਰਾਨ ਵਰਤ ਰੱਖਣ ਵਾਲੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ SFI ਨਾਲ ਜੁੜੇ ਕੁਝ ਵਰਕਰਾਂ ਨੇ ਉਨ੍ਹਾਂ ਦੇ ਖਾਣੇ ਦੇ ਨੇੜੇ ਨਾਨ-ਵੈਜ ਰੱਖਵਾਇਆ ਅਤੇ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਜਦੋਂਕਿ ਦੂਜੇ ਸਮੂਹ ਦਾ ਕਹਿਣਾ ਹੈ ਕਿ ਵਰਤ ਰੱਖਣ ਵਾਲੇ ਵਿਦਿਆਰਥੀਆਂ ਨੇ ਪਹਿਲਾਂ ਤਾਂ ਝਗੜਾ ਸ਼ੁਰੂ ਕਰ ਦਿੱਤਾ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਮੱਛੀ ਦੀ ਕਰੀ ਸੁੱਟਣ ਲਈ ਕਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
27 ਫਰਵਰੀ ਤੋਂ 1 ਮਾਰਚ ਤੱਕ ਮੀਂਹ ਦਾ ਅਲਰਟ, ਮੁੜ ਵਧੇਗੀ ਠੰਡ!
NEXT STORY