ਗੁਰੂਗ੍ਰਾਮ- ਹਰਿਆਣਾ ਵਿਚ ਕ੍ਰਾਈਮ ਵੱਧਦਾ ਜਾ ਰਿਹਾ ਹੈ। ਇੱਥੇ ਆਏ ਦਿਨ ਖੁਦਕੁਸ਼ੀ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗੁਰੂਗ੍ਰਾਮ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਹੋਟਲ 'ਚ ਮੁੰਡੇ-ਕੁੜੀ ਦੀਆਂ ਲਾਸ਼ਾਂ ਮਿਲੀਆਂ ਹਨ। ਦੋਹਾਂ ਦੀ ਛਾਤੀ ਵਿਚ ਇਕ-ਇਕ ਗੋਲੀ ਲੱਗੀ ਹੈ। ਸੂਚਨਾ ਮਿਲਣ ਮਗਰੋਂ ਪੁਲਸ ਹੋਟਲ ਪਹੁੰਚੀ ਅਤੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਮੌਕੇ 'ਤੇ ਪਿਸਟਲ ਵੀ ਬਰਾਮਦ ਕੀਤੀ ਹੈ। ਮ੍ਰਿਤਕ ਕੁੜੀ ਦੀ ਪਛਾਣ ਸ਼ਿਕੋਹਪੁਰ ਵਾਸੀ ਕੋਮਲ (20) ਦੇ ਰੂਪ ਵਿਚ ਹੋਈ ਹੈ, ਜਦਕਿ ਮ੍ਰਿਤਕ ਮੁੰਡੇ ਦੀ ਪਛਾਣ ਨਿਖਿਲ (23) ਵਜੋਂ ਹੋਈ ਹੈ। ਜੋ ਕਿ ਪਟੌਦੀ ਦੇ ਪਿੰਡ ਲੋਕਰੀ ਦਾ ਰਹਿਣ ਵਾਲਾ ਹੈ। ਦੋਵੇਂ ਸੋਮਵਾਰ ਨੂੰ ਹੋਟਲ ਵਿਚ ਆਏ ਹੋਏ ਸਨ।
ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਅਤੇ ਗੜੇਮਾਰੀ ਦਾ ਅਲਰਟ, ਜਾਣੋ IMD ਦਾ ਤਾਜ਼ਾ ਅਪਡੇਟ
ਅੰਦਰ ਜਾ ਕੇ ਵੇਖਿਆ ਤਾਂ ਪੁਲਸ ਰਹਿ ਗਈ ਦੰਗ
ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੋਮਲ 24 ਫਰਵਰੀ ਨੂੰ ਫਸਟ ਈਅਰ ਦਾ ਪੇਪਰ ਦੇਣ ਲਈ ਗੁਰੂਗ੍ਰਾਮ ਆਈ ਸੀ। ਰਾਤ ਨੂੰ ਘਰ ਨਹੀਂ ਪਹੁੰਚੀ ਤਾਂ ਨੇੜਲੇ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਜਦੋਂ ਉਸ ਦੀ ਲੋਕੇਸ਼ਨ ਚੈਕ ਕੀਤੀ ਤਾਂ ਮਾਨੇਸਰ ਵਿਚ ਨੈਸ਼ਨਲ ਹਾਈਵੇਅ-48 'ਤੇ ਸਥਿਤ ਹੋਟਲ ਦੀ ਮਿਲੀ। ਪਰਿਵਾਰ ਜਲਦੀ ਤੋਂ ਹੋਟਲ ਪਹੁੰਚਿਆ ਪਰ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਹੋਟਲ ਸਟਾਫ ਅਤੇ ਪੁਲਸ ਨੂੰ ਦਿੱਤੀ। ਉਸ ਤੋਂ ਬਾਅਦ ਕਮਰੇ ਅੰਦਰ ਵੇਖਿਆ ਤਾਂ ਪੁਲਸ ਅਤੇ ਪਰਿਵਾਰ ਦੇ ਹੋਸ਼ ਉੱਡ ਗਏ। ਦੋਹਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ- ਕਤਲ ਮਗਰੋਂ ਪਤੀ ਦਾ ਹੈਰਾਨੀਜਨਕ ਖ਼ੁਲਾਸਾ, 'ਮੇਲੇ 'ਚ ਗੁਆਚ ਗਈ ਤੁਹਾਡੀ ਮਾਂ...'
ਦੋਵੇਂ 2021 ਤੋਂ ਇਕ-ਦੂਜੇ ਦੇ ਨੇੜੇ ਆਏ ਸਨ
ਓਧਰ ਮਾਨੇਸਰ ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਨਿਖਿਲ ਬਾਈਕ ਤੋਂ ਹੋਟਲ ਆਇਆ ਸੀ। ਹੋਟਲ ਦੇ ਕਮਰੇ ਵਿਚ ਦੋ ਫਰੂਟ ਬੀਅਰ ਅਤੇ ਪਾਣੀ ਦੀ ਬੋਤਲ ਮਿਲੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋਵੇਂ ਵੱਖ-ਵੱਖ ਜਾਤੀ ਦੇ ਹਨ। ਨਿਖਿਲ ITI ਕਰ ਕੇ ਇਕ ਕੰਪਨੀ ਵਿਚ ਅਪ੍ਰੈਂਟਿਸ ਕਰ ਰਿਹਾ ਸੀ। ਤਿੰਨ ਸਾਲ ਪਹਿਲਾਂ 2021 ਵਿਚ ਨਿਖਿਲ ਦੀ ਭੈਣ ਦਾ ਵਿਆਹ ਕੋਮਲ ਦੇ ਪਿੰਡ ਸ਼ਿਕੋਹਪੁਰ ਵਿਚ ਹੋਇਆ ਸੀ। ਨਿਖਿਲ ਦਾ ਕੋਮਲ ਦੇ ਪਿੰਡ ਆਉਣਾ-ਜਾਣਾ ਲੱਗਾ ਰਹਿੰਦਾ ਸੀ, ਇਸ ਦੌਰਾਨ ਦੋਵੇਂ ਨੇੜੇ ਆਏ ਸਨ। ਫਿਲਹਾਲ ਪੁਲਸ ਜਾਂਚ ਵਿਚ ਜੁੱਟੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਦਿਨ ਖੁੱਲ੍ਹਣਗੇ ਬਾਬਾ ਕੇਦਾਰਨਾਥ ਦੇ ਕਿਵਾੜ, ਮਹਾਸ਼ਿਵਰਾਤਰੀ 'ਤੇ ਤਾਰੀਖ਼ ਹੋਈ ਐਲਾਨ
NEXT STORY