ਰੀਵਾ— ਦੇਸ਼ ਭਰ 'ਚ 2 ਅਕਤੂਬਰ ਨੂੰ ਜਿੱਥੇ ਇਕ ਪਾਸੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਈ ਗਈ, ਉੱਥੇ ਹੀ ਮੱਧ ਪ੍ਰਦੇਸ਼ ਦੇ ਰੀਵਾ 'ਚ ਉਨ੍ਹਾਂ ਦੀਆਂ ਅਸਥੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਦੀ ਤਸਵੀਰ 'ਤੇ 'ਦੇਸ਼ਧ੍ਰੋਹੀ' ਵੀ ਲਿੱਖ ਦਿੱਤਾ।
ਇਹ ਘਟਨਾ ਰੀਵਾ ਸ਼ਹਿਰ ਦੇ ਬਾਪੂ ਭਵਨ ਦੀ ਹੈ, ਜਿੱਥੇ ਲੱਗੀ ਮਹਾਤਮਾ ਗਾਂਧੀ ਦੀ ਤਸਵੀਰ 'ਤੇ ਅਣਪਛਾਤੇ ਲੋਕਾਂ ਨੇ 'ਰਾਸ਼ਟਰਧ੍ਰੋਹੀ' ਲਿਖਣ ਦੇ ਨਾਲ-ਨਾਲ ਉੱਥੇ ਰੱਖਿਆ ਹੋਇਆ ਉਨ੍ਹਾਂ ਦਾ ਅਸਥੀ ਕਲਸ਼ ਚੋਰੀ ਕਰ ਲਿਆ। ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। ਰੀਵਾ ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੀ ਹੈ। ਰੀਵਾ ਐੱਸ.ਪੀ. ਆਬਿਦ ਖਾਨ ਨੇ ਕਿਹਾ ਕਿ ਰੀਵਾ ਜ਼ਿਲਾ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਜ਼ਿਕਰਯੋਗ ਹੈ ਕਿ ਗਾਂਧੀ ਦੀਆਂ ਅਸਥੀਆਂ ਮੱਧ ਪ੍ਰਦੇਸ਼ ਦੇ ਭਾਰਤ ਭਵਨ 'ਚ 1948 ਤੋਂ ਰੱਖੀਆਂ ਹੋਈਆਂ ਸਨ। ਕਾਂਗਰਸ ਵਰਕਰਾਂ ਨੇ ਇਸ ਦੇ ਪਿੱਛੇ ਭਾਜਪਾ ਨਾਲ ਜੁੜੇ ਲੋਕਾਂ ਦਾ ਹੱਥ ਦੱਸਿਆ ਹੈ।
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਮਿਲੇਗੀ 40,000 ਤੋਂ ਵੱਧ ਤਨਖਾਹ
NEXT STORY