ਨਵੀਂ ਦਿੱਲੀ- ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਧਨ ਲੈ ਕੇ ਪ੍ਰਸ਼ਨ ਪੁੱਛਣ ਦੇ ਮਾਮਲੇ 'ਚ ਤ੍ਰਿਣਮੂਲ ਕਾਂਗਰਸ (TMC) ਦੀ ਨੇਤਾ ਮਹੂਆ ਮੋਇਤਰਾ ਖਿਲਾਫ਼ ਨੈਤਿਕਤਾ ਕਮੇਟੀ ਦੀ ਕਾਰਵਾਈ ਨੂੰ ਲੈ ਕੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸ਼ਨੀਵਾਰ ਚਿੱਠੀ ਲਿਖੀ ਅਤੇ ਸੰਸਦ ਕਮੇਟੀਆਂ ਦੇ ਕੰਮਕਾਜ 'ਤੇ ਨਿਯਮਾਂ ਅਤੇ ਪ੍ਰਤੀਕਿਰਿਆਵਾਂ 'ਤੇ ਮੁੜ ਵਿਚਾਰ ਅਤੇ ਉੱਚਿਤ ਸਮੀਖਿਆ ਦੀ ਮੰਗ ਕੀਤੀ। ਰੰਜਨ ਚੌਧਰੀ ਨੇ 4 ਪੰਨਿਆਂ ਵਾਲੀ ਆਪਣੀ ਚਿੱਠੀ 'ਚ ਕਿਹਾ ਕਿ ਵਿਸ਼ੇਸ਼ ਅਧਿਕਾਰ ਕਮੇਟੀ ਅਤੇ ਨੈਤਿਕਤਾ ਕਮੇਟੀ ਲਈ ਜ਼ਿਕਰਯੋਗ ਭੂਮਿਕਾਵਾਂ ਵਿਚ ਕੋਈ ਸਪੱਸ਼ਟ ਹੱਦਬੰਦੀ ਨਹੀਂ ਹੈ, ਵਿਸ਼ੇਸ਼ ਰੂਪ ਨਾਲ ਦੰਡਕਾਰੀ ਸ਼ਕਤੀਆਂ ਦੀ ਵਰਤੋਂ ਦੇ ਮਾਮਲਿਆਂ ਵਿਚ।
ਕਾਂਗਰਸ ਨੇਤਾ ਨੇ ਕਿਹਾ ਕਿ ਇਸ ਤੋਂ ਇਲਾਵਾ ਅਨੈਤਿਕ ਵਿਹਾਰ ਦੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ ਹੈ ਅਤੇ 'ਚਾਲ-ਚਲਣ' ਤਿਆਰ ਕੀਤੀ ਜਾਣੀ ਬਾਕੀ ਹੈ। ਇਨ੍ਹਾਂ ਮੁੱਦਿਆਂ 'ਤੇ ਵੱਧ ਧਿਆਨ ਦੇਣ ਦੀ ਲੋੜ ਹੈ ਅਤੇ ਇਹ ਕੰਮ ਸਪੀਕਰ ਦੇ ਮਾਰਗਦਰਸ਼ਨ 'ਚ ਕੀਤਾ ਜਾਣਾ ਚਾਹੀਦਾ ਹੈ। ਚੌਧਰੀ ਲੋਕ ਲੇਖਾ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜ਼ਾਹਰ ਕੀਤੇ ਗਏ ਵਿਚਾਰ ਉਨ੍ਹਾਂ ਦੇ ਆਪਣੇ ਹਨ। ਧਨ ਨੂੰ ਲੈ ਕੇ ਪ੍ਰਸ਼ਨ ਪੁੱਛਣ ਦੇ ਮਾਮਲੇ 'ਚ ਨੈਤਿਕਤਾ ਕਮੇਟੀ ਦੀ ਰਿਪੋਰਟ ਸੋਮਵਾਰ ਨੂੰ ਹੇਠਲੇ ਸਦਨ ਵਿਚ ਪੇਸ਼ ਕੀਤੀ ਜਾਵੇਗੀ। ਇਸ ਰਿਪੋਰਟ ਵਿਚ ਮੋਇਤਰਾ ਨੂੰ ਕੱਢਣ ਦੀ ਸਿਫਾਰਿਸ਼ ਕੀਤੀ ਗਈ ਹੈ।
ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)
NEXT STORY