ਨੈਸ਼ਨਲ ਡੈਸਕ–ਮਣੀਪੁਰ ’ਚ 19 ਸਤੰਬਰ ਨੂੰ ਆਸਾਮ ਰਾਈਫਲਜ਼ ਦੇ ਕਾਫਲੇ ’ਤੇ ਹੋਏ ਹਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਕੁਝ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਹੋਇਆ। ਇਕ ਉੱਚ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ’ਚ 2 ਜਵਾਨ ਸ਼ਹੀਦ ਹੋ ਗਏ ਸਨ।
ਮਣੀਪੁਰ ਦੇ ਪੁਲਸ ਡਾਇਰੈਕਟਰ ਜਨਰਲ (ਡੀ. ਜੀ. ਪੀ) ਰਾਜੀਵ ਸਿੰਘ ਨੇ ਇਕ ਬਿਆਨ ’ਚ ਕਿਹਾ ਕਿ ਕਾਮੇਂਗ ਇਲਾਕੇ ’ਚ ਹਥਿਆਰਬੰਦ ਅੱਤਵਾਦੀਆਂ ਦੀ ਮੌਜੂਦਗੀ ਦੀ ਵਿਸ਼ੇਸ਼ ਸੂਚਨਾ ਮਿਲਣ ’ਤੇ ਜ਼ਿਲਾ ਪੁਲਸ ਇੰਫਾਲ ਪੱਛਮੀ, ਬਿਸ਼ਣੁਪੁਰ, 33 ਏ. ਆਰ. ਤੇ ਹੋਰ ਸੁਰੱਖਿਆ ਫੋਰਸ ਦੀ ਇਕ ਟੀਮ ਨੇ 23 ਸਤੰਬਰ ਨੂੰ ਦੇਰ ਰਾਤ ਲੱਗਭਗ 1 ਵਜੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ।
ਬਿਆਨ ’ਚ ਕਿਹਾ ਗਿਆ ਹੈ ਕਿ ਮੁਹਿੰਮ ਦੌਰਾਨ ਖੋਮਦਰਮ ਓਜਿਤ ਸਿੰਘ ਉਰਫ ਕੀਲਾਲ (47) ਨਾਮੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਨੇ ਮੰਨਿਆ ਕਿ ਉਹ ਘਾਤ ਲਗਾ ਕੇ ਕੀਤੇ ਗਏ ਹਮਲੇ ’ਚ ਸਿੱਧੇ ਤੌਰ ’ਤੇ ਸ਼ਾਮਲ ਸੀ। ਹਮਲੇ ’ਚ ਸ਼ਾਮਲ ਹੋਰ ਅਪਰਾਧੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰਪੋਰਟ 'ਤੇ ਫਲਾਈਟ ਦੀ ਉਡੀਕ ਕਰ ਰਹੇ ਯਾਤਰੀ ਦੀ ਪੈਂਟ 'ਚ ਵੜ੍ਹਿਆ ਚੂਹਾ, ਉਤਾਰੇ ਕੱਪੜੇ, ਫਿਰ...
NEXT STORY