ਕੋਟਾ- ਸ਼ਿਵਰਾਤਰੀ ਦੇ ਖਾਸ ਮੌਕੇ ‘ਤੇ ਰਾਜਸਥਾਨ ਦੇ ਕੋਟਾ 'ਚ ਕੱਢੀ ਜਾ ਰਹੀ ਭਗਵਾਨ ਸ਼ਿਵ ਦੀ ਬਰਾਤ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਦਰਅਸਲ, ਸ਼ਿਵ ਬਰਾਤ ਦੌਰਾਨ ਕਰੰਟ ਲੱਗਣ ਕਾਰਨ ਕਰੀਬ 14 ਬੱਚੇ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਨਾਜ਼ੁਕ ਬਣੀ ਦੱਸੀ ਜਾ ਰਹੀ ਹੈ। ਮਾਮਲਾ ਸਾਗਤਪੁਰਾ ਸਥਿਤ ਕਾਲੀ ਬਸਤੀ ਦਾ ਹੈ। ਯਾਤਰਾ ਦੌਰਾਨ ਕਈ ਬੱਚਿਆਂ ਨੇ ਧਾਰਮਿਕ ਝੰਡਾ ਚੁੱਕਿਆ ਹੋਇਆ ਸੀ ਜੋ ਕਿ ਹਾਈ ਵੋਲਟੇਜ ਤਾਰਾਂ ਨੂੰ ਛੂਹ ਗਿਆ ਜਿਸ ਕਾਰਨ ਬੱਚੇ ਕਰੰਟ ਦੀ ਲਪੇਟ 'ਚ ਆ ਗਏ।
ਜਾਣਕਾਰੀ ਅਨੁਸਾਰ ਕੁਨਹਾੜੀ ਥਰਮਲ ਚੌਰਾਹੇ ਨੇੜੇ ਦੁਪਹਿਰ ਕਰੀਬ ਸਾਢੇ 12 ਵਜੇ ਵਾਪਰੀ ਇਸ ਘਟਨਾ ਨੇ ਹਫੜਾ-ਦਫੜੀ ਮਚਾ ਦਿੱਤੀ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਤੁਰੰਤ ਚੁੱਕ ਕੇ ਐੱਮ.ਬੀ.ਬੀ.ਐੱਸ. ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।
ਲੋਕ ਸਭਾ ਸਪੀਕਰ ਅਤੇ ਕੋਟਾ ਦੇ ਸੰਸਦ ਮੈਂਬਰ ਓਮ ਬਿਰਲਾ ਕਰੰਟ ਦੀ ਲਪੇਟ 'ਚ ਆਉਣ ਵਾਲੇ ਬੱਚਿਆਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ ਹਨ। ਉਨ੍ਹਾਂ ਜ਼ਖਮੀ ਬੱਚਿਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਓਮ ਬਿਰਲਾ ਨੇ ਹਸਪਤਾਲ ਦੇ ਡਾਕਟਰਾਂ ਨੂੰ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਜ਼ਖਮੀ ਬੱਚਿਆਂ ਨੂੰ ਜੈਪੁਰ ਰੈਫਰ ਕੀਤਾ ਜਾਵੇਗਾ।
ਇਸ ਸ਼ਹਿਰ 'ਚ ਪਾਣੀ ਦੀ ਕਿੱਲਤ ਕਾਰਨ ਸਕੂਲ ਬੰਦ, ਟੈਂਕਰਾਂ ਦੇ ਭਾਅ ਹੋਏ ਦੁੱਗਣੇ
NEXT STORY