ਸ਼ਿਮਲਾ (ਭਾਸ਼ਾ) — ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਇਕ ਵੱਡੇ ਫੇਰਬਦਲ ਵਿੱਚ ਅੱਠ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 19 ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀਆਂ ਅਤੇ ਛੇ ਜ਼ਿਲ੍ਹਿਆਂ ਦੇ ਐਸਪੀ ਸਮੇਤ 14 ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀਆਂ ਦੀ ਨਿਯੁਕਤੀ ਕੀਤੀ। ਸੂਬੇ ਵਿੱਚ 12 ਪ੍ਰਸ਼ਾਸਨਿਕ ਅਤੇ 14 ਪੁਲਸ ਜ਼ਿਲ੍ਹੇ ਹਨ। ਨੂਰਪੁਰ ਅਤੇ ਬੱਦੀ ਦੋ ਵਾਧੂ ਪੁਲਸ ਜ਼ਿਲ੍ਹੇ ਹਨ। ਅਨੁਪਮ ਕਸ਼ਯਪ ਨੂੰ ਸ਼ਿਮਲਾ ਦਾ ਨਵਾਂ ਡਿਪਟੀ ਕਮਿਸ਼ਨਰ, ਅਮਰਜੀਤ ਸਿੰਘ ਨੂੰ ਹਮੀਰਪੁਰ ਦਾ, ਮੁਕੇਸ਼ ਰਿਪਸਵਾਲ ਨੂੰ ਚੰਬਾ ਦਾ, ਅਪੂਰਵਾ ਦੇਵਗਨ ਨੂੰ ਮੰਡੀ ਦਾ, ਅਮਿਤ ਕੁਮਾਰ ਸ਼ਰਮਾ ਨੂੰ ਕਿਨੌਰ ਦਾ, ਤਾਂਰੂਲ ਐਸ ਰਵੀਸ਼ ਨੂੰ ਕੁੱਲੂ ਦਾ, ਜਤਿਨ ਲਾਲ ਨੂੰ ਊਨਾ ਦਾ ਅਤੇ ਹੇਮਰਾਜ ਬੈਰਵਾ ਨੂੰ ਕਾਂਗੜਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਵਿਰੋਧੀ ਧਿਰ ਮੁਕਤ ਸੰਸਦ ਤੇ ਲੋਕਤੰਤਰ ਮੁਕਤ ਭਾਰਤ, ਭਾਜਪਾ ਸਰਕਾਰ ਦਾ ਉਦੇਸ਼: ਪ੍ਰਿਅੰਕਾ ਗਾਂਧੀ
ਸਰਕਾਰ ਨੇ ਹਿਮਾਚਲ ਪ੍ਰਸ਼ਾਸਨਿਕ ਅਤੇ ਪੁਲਸ ਸੇਵਾਵਾਂ ਦੇ ਕਰੀਬ 50 ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ। ਇਸ ਤੋਂ ਇਲਾਵਾ, ਸਰਕਾਰ ਨੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 144 ਮਾਲ ਅਫਸਰਾਂ, 55 ਤਹਿਸੀਲਦਾਰਾਂ ਅਤੇ 89 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ।
ਇਹ ਵੀ ਪੜ੍ਹੋ - ਸੋਰੇਨ ਦੀ ਗ੍ਰਿਫ਼ਤਾਰੀ 'ਤੇ ਬੋਲੇ ਰਾਹੁਲ, ਕਿਹਾ- BJP ਲੋਕਤੰਤਰ ਨੂੰ ਕਰ ਰਹੀ ਤਬਾਹ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਰਜ਼ੀ ਕੰਪਨੀ ਨੇ ਕਰੀਬ ਦੋ ਹਜ਼ਾਰ ਲੋਕਾਂ ਨਾਲ ਕੀਤੀ 7 ਕਰੋੜ ਰੁਪਏ ਦੀ ਠੱਗੀ
NEXT STORY