ਨਵੀਂ ਦਿੱਲੀ— ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ ਕਿਸਾਨਾਂ ਨੂੰ ਸਮੇਂ ਸਿਰ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਸਪਲਾਈ ਲਈ 10 ਤੋਂ 15 ਸਾਲਾਂ ਦਾ ਰੋਡਮੈਪ ਤਿਆਰ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਮੰਗਲਵਾਰ ਨੂੰ 'ਬੀਜ ਲੜੀ ਵਿਕਾਸ' ’ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ’ਚ ਤੋਮਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਸਹੂਲਤ ਲਈ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ 10 ਤੋਂ 15 ਸਾਲਾਂ ’ਚ ਇਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ
ਤੋਮਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਸਮੇਂ ਸਿਰ ਸਪਲਾਈ ਕੀਤੀ ਜਾਵੇ। ਕਾਲਾਬਾਜ਼ਾਰੀ ਅਤੇ ਨਕਲੀ ਬੀਜ ਵੇਚਣ ਵਾਲਿਆਂ ’ਤੇ ਸੂਬਾ ਸਰਕਾਰਾਂ ਸਖ਼ਤੀ ਨਾਲ ਰੋਕ ਲਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਬੀਜਾਂ ਦੀ ਮਹੱਤਤਾ ਨੂੰ ਜਾਣਦੇ ਹਾਂ। ਜੇਕਰ ਬੀਜ ਚੰਗਾ ਹੈ ਤਾਂ ਭਵਿੱਖ ਚੰਗਾ ਹੈ। ਫਿਰ ਚਾਹੇ ਵਿਅਕਤੀ ਦੀ ਗੱਲ ਹੋਵੇ ਜਾਂ ਖੇਤੀ ਲਈ ਬੀਜ ਦੀ। ਖੇਤੀ ਲਈ ਚੰਗੇ ਬੀਜਾਂ ਦੀ ਉਪਲੱਬਧਤਾ ਕਿਸਾਨਾਂ ਦੀ ਪੈਦਾਵਾਰ-ਉਤਪਾਦਕਤਾ ਅਤੇ ਆਮਦਨ ਵਿਚ ਵਾਧਾ ਕਰਦੀ ਹੈ। ਖੇਤੀ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਖੇਤੀ ਦੀ ਤਾਕਤ ਨੂੰ ਦੇਸ਼ ਦੀ ਤਾਕਤ ਬਣਨ ਦਿਓ, ਇਹ ਉਪਰਾਲਾ ਕੇਂਦਰ ਸਰਕਾਰ ਨੇ ਕੀਤਾ ਹੈ ਅਤੇ ਜੋ ਕੰਮ ਬਚਿਆ ਹੈ, ਉਸ ਨੂੰ ਸਾਰਿਆਂ ਨੇ ਮਿਲ ਕੇ ਪੂਰਾ ਕਰਨਾ ਹੈ।
ਇਹ ਵੀ ਪੜ੍ਹੋ: ਹਰਿਆਣਾ ’ਚ ਪਰਾਲੀ ਸਾੜਨ ਦੇ ਮਾਮਲੇ ਘੱਟੇ, ਇਹ ਰਹੀ ਮੁੱਖ ਵਜ੍ਹਾ
ਖੇਤੀਬਾੜੀ ਮੰਤਰੀ ਨੇ ਅੱਗੇ ਨੇ ਕਿਹਾ ਕਿ ਪੂਰੀ ਬੀਜ ਲੜੀ ਨੂੰ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਜਿਨ੍ਹਾਂ ਖੇਤਰਾਂ ਵਿਚ ਫ਼ਸਲਾਂ ਦੇਬੀਜਾਂ ਦੀ ਘਾਟ ਹੈ, ਉਨ੍ਹਾਂ ਦੇ ਬੀਜ ਉਪਲਬਧ ਕਰਵਾਏ ਜਾਣ ਤਾਂ ਜੋ ਉਤਪਾਦਕਤਾ ’ਚ ਵਾਧਾ ਕੀਤਾ ਜਾ ਸਕੇ। ਦਾਲਾਂ-ਤੇਲ ਬੀਜ, ਕਪਾਹ ਆਦਿ ਫ਼ਸਲਾਂ ਦੇ ਬੀਜਾਂ ਦੀ ਲੋੜੀਂਦੀ ਸਪਲਾਈ ਲਈ ਯੋਜਨਾਬੰਦੀ ਕੀਤੀ ਜਾਣੀ ਚਾਹੀਦੀ ਹੈ। ਬੀਜ ਦੀ ਖੋਜ ਕਰਨ ਲਈ ਸੂਬਾ ਸਰਕਾਰਾਂ ਦਾ ਸਹਿਯੋਗ ਵੀ ਜ਼ਰੂਰੀ ਹੈ, ਤਾਂ ਜੋ ਦੇਸ਼ ਭਰ ਦੇ ਕਿਸਾਨ ਜਾਗਰੂਕ ਹੋਣ ਅਤੇ ਲੋੜ ਮੁਤਾਬਕ ਆਪਣੇ ਖੇਤ ਲਈ ਬੀਜ ਬਾਰੇ ਸਿੱਟੇ 'ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ ਸਾਰਿਆਂ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ। ਜੇਕਰ ਸਾਡਾ ਦੇਸ਼ ਬੀਜਾਂ ਦੇ ਮਾਮਲੇ ਵਿਚ ਆਤਮ-ਨਿਰਭਰ ਹੋਵੇਗਾ ਤਾਂ ਅਸੀਂ ਹੋਰ ਦੇਸ਼ਾਂ ਨੂੰ ਵੱਡੀ ਮਾਤਰਾ ਵਿਚ ਸਪਲਾਈ ਕਰ ਸਕਾਂਗੇ।
15 ਤੋਂ 18 ਸਾਲ ਉਮਰ ਦੇ 80 ਫ਼ੀਸਦੀ ਬੱਚਿਆਂ ਨੂੰ ਲੱਗੀ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ: ਸਿਹਤ ਮੰਤਰੀ
NEXT STORY