ਨਵੀਂ ਦਿੱਲੀ— ਕੋਰੋਨਾ ਆਫ਼ਤ ਵਿਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ। ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਗੈਰ ਸਰਕਾਰੀ ਸੰਗਠਨ ਮਲੇਰੀਆ ਨੋ ਮੋਰ ਇੰਡੀਆ ਨੇ ਦੇਸ਼ ਦੇ 21 ਸੂਬਿਆਂ ਵਿਚ 'ਬਾਈਟ ਮਤ ਲਓ ਲਾਈਟ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਗੈਰ-ਸਰਕਾਰੀ ਸੰਗਠਨ ਨੇ ਅੱਜ ਜਾਰੀ ਪ੍ਰੈੱਸ ਜਾਣਕਾਰੀ 'ਚ ਇਹ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਦਾ ਟੀਚਾ ਮੱਛਰਾਂ ਨਾਲ ਹੋਣ ਵਾਲੇ ਰੋਗਾਂ ਦੇ ਜ਼ੋਖਮ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਮੁਹਿੰਮ ਦਾ ਮੁੱਖ ਸੰਦੇਸ਼ ਹੈ ਕਿ ਮੱਛਰਾਂ ਦੇ ਕੱਟਣ ਨੂੰ ਗੰਭੀਰਤਾ ਨਾਲ ਲਿਆ ਜਾਵੇ, ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ। ਚਾਰ ਮਹੀਨਿਆਂ ਦੀ ਇਹ ਜਾਗਰੂਕਤਾ ਮੁਹਿੰਮ ਮਾਨਸੂਨ 'ਚ ਸ਼ੁਰੂ ਕੀਤੀ ਗਈ ਹੈ, ਜਦੋਂ ਮੱਛਰ ਦਾ ਪ੍ਰਜਨਨ ਅਤੇ ਵਾਇਰਸ ਸਿਖਰ 'ਤੇ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਅਪ੍ਰੈਲ 'ਚ ਇਹ ਅਨੁਮਾਨ ਜਾਰੀ ਕੀਤਾ ਸੀ ਕਿ ਕੋਵਿਡ-19 ਤਾਲਾਬੰਦੀ ਕਾਰਨ ਮਲੇਰੀਆ ਨਾਲ ਸੰਬੰਧਤ ਜ਼ਰੂਰੀ ਪ੍ਰੋਗਰਾਮਾਂ 'ਚ ਦੇਰੀ ਹੋਣ ਅਤੇ ਲੋਕਾਂ ਦੇ ਸਹੀ ਸਮੇਂ 'ਤੇ ਮਲੇਰੀਆ ਦਾ ਇਲਾਜ ਨਾ ਕਰਵਾ ਸਕਣ ਦੀ ਸਥਿਤੀ ਵਿਚ ਇਸ ਸਾਲ ਮਲੇਰੀਆ ਨਾਲ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਡਬਲਿਊ. ਐੱਚ. ਓ. ਨੇ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਮਲੇਰੀਆ ਦੇ ਕੇਸ ਵੱਧਣ ਅਤੇ ਉਸ ਕਾਰਨ ਹੋਣ ਵਾਲੀਆਂ ਮੌਤਾਂ ਦਾ ਵੱਡਾ ਬੋਝ ਪਹਿਲਾਂ ਹੀ ਕੋਵਿਡ-19 ਨਾਲ ਜੂਝ ਰਹੀ ਸਿਹਤ ਸਿਸਟਮ 'ਤੇ ਹੋਵੇਗਾ। ਮਲੇਰੀਆ ਅਤੇ ਕੋਵਿਡ-19 ਦੇ ਲੱਛਣ ਇਕ ਬਰਾਬਰ ਹਨ, ਜਿਵੇਂ ਬੁਖਾਰ। ਮਲੇਰੀਆ ਤੇਜ਼ੀ ਨਾਲ ਵਧਦਾ ਹੈ ਅਤੇ ਗੰਭੀਰ ਰੂਪ ਨਾਲ ਬੀਮਾਰ ਕਰ ਸਕਦਾ ਹੈ। ਜੇਕਰ ਇਸ ਦਾ ਛੇਤੀ ਪਤਾ ਨਾ ਲੱਗੇ ਅਤੇ ਸਮੇਂ 'ਤੇ ਇਲਾਜ ਨਾ ਹੋਵੇ ਤਾਂ ਜਾਨਲੇਵਾ ਸਾਬਤ ਹੋ ਸਕਦਾ ਹੈ। ਬੁਖਾਰ ਚੜ੍ਹਨ ਦੇ 24 ਘੰਟਿਆਂ ਦੇ ਅੰਦਰ ਜਾਂਚ ਕਰਾਉਣਾ ਅਤੇ ਇਲਾਜ ਲੈਣਾ ਜ਼ਰੂਰੀ ਹੁੰਦਾ ਹੈ।
ਹਿਮਾਚਲ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 4,441 ਹੋਈ, ਹੁਣ ਤੱਕ 21 ਲੋਕਾਂ ਦੀ ਗਈ ਜਾਨ
NEXT STORY