ਨਵੀਂ ਦਿੱਲੀ (ਭਾਸ਼ਾ)- ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨੇ ਕੋਵਿਡ-19 ਮਹਾਮਾਰੀ ਦੌਰਾਨ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ ਹੈ ਅਤੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਭਾਰਤ ਨੇ ਕਈ ਮੌਕਿਆਂ 'ਤੇ ਕੋਵਿਡ-19 ਰੋਕੂ ਟੀਕੇ ਦਾਨ ਕੀਤੇ ਹਨ ਅਤੇ ਟਾਪੂ ਦੇਸ਼ ਦੀ ਪੂਰੇ ਦਿਲ ਨਾਲ ਮਦਦ ਕੀਤੀ ਹੈ। ਐਤਵਾਰ ਨੂੰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਸੋਲਿਹ ਨੇ ਮਾਲਦੀਵ ਦੇ ਦੋਸਤਾਨਾ ਦੁਵੱਲੇ ਭਾਈਵਾਲਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਦੇ ਯਤਨਾਂ ਵਿਚ ਸਹਾਇਤਾ ਕੀਤੀ।
ਇਹ ਵੀ ਪੜ੍ਹੋ: ਕੈਨੇਡਾ ਸੜਕ ਹਾਦਸੇ 'ਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ, 5 ਦੀ ਹੋਈ ਸੀ ਮੌਤ
ਸੋਲਿਹ ਨੇ ਕਿਹਾ, 'ਮੈਂ ਇਸ ਮੌਕੇ ਭਾਰਤ, ਜਾਪਾਨ, ਅਮਰੀਕਾ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਚੀਨ, ਬੰਗਲਾਦੇਸ਼, ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਅਤੇ ਸੰਯੁਕਤ ਰਾਸ਼ਟਰ ਦੀਆਂ ਕੁਝ ਏਜੰਸੀਆਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਨੇ ਦੇਸ਼ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 2 ਸਾਲਾਂ ਵਿਚ ਕਈ ਮੌਕਿਆਂ 'ਤੇ ਖੁੱਲ੍ਹੇ ਦਿਲ ਨਾਲ ਸਾਡੀ ਮਦਦ ਕੀਤੀ ਹੈ। ਮਾਲਦੀਵ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਰਾਸ਼ਟਰਪਤੀ ਦੇ ਭਾਸ਼ਣ ਦੇ ਅਨੁਵਾਦ ਅਨੁਸਾਰ, 'ਭਾਰਤ ਨੇ ਸਭ ਤੋਂ ਵੱਧ ਟੀਕੇ ਦਾਨ ਕੀਤੇ ਹਨ। ਭਾਰਤ ਨੇ ਸਾਡੀ ਆਰਥਿਕਤਾ ਨੂੰ ਠੀਕ ਕਰਨ ਵਿਚ ਮਦਦ ਕਰਨ ਲਈ 25 ਕਰੋੜ ਅਮਰੀਕੀ ਡਾਲਰ ਦੇ ਵਿੱਤੀ ਬਾਂਡ ਖ਼ਰੀਦੇ ਹਨ। ਸਾਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤ ਤੋਂ ਕਈ ਉਪਕਰਨ ਮਿਲੇ ਹਨ।'
ਇਹ ਵੀ ਪੜ੍ਹੋ: ਪਾਕਿ 'ਚ ਡਿੱਗੀ ਮਿਜ਼ਾਈਲ ਦੇ ਮਾਮਲੇ 'ਚ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਆਖੀ ਇਹ ਗੱਲ
ਸੋਲਿਹ ਨੇ ਨਾਲ ਹੀ ਕਿਹਾ, ਸੈਲਾਨੀਆਂ ਦੀ ਆਮਦ ਨੂੰ ਯਕੀਨੀ ਬਣਾਉਣ ਲਈ ਦੋਵਾਂ ਦੇਸ਼ਾਂ ਵਿਚਕਾਰ ਇਕ ਯਾਤਰਾ ਗਲਿਆਰਾ ਬਣਾਇਆ ਗਿਆ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਭਾਰਤ ਨੇ ਮਾਲਦੀਵ ਦੇ ਲੋਕਾਂ ਲਈ ਤੁਰੰਤ ਸਿਹਤ ਦੇਖ਼ਭਾਲ ਦੀ ਜ਼ਰੂਰਤ ਨੂੰ ਆਸਾਨ ਬਣਾਇਆ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲੀ। ਉਨ੍ਹਾਂ ਕਿਹਾ ਕਿ ਮਾਲਦੀਵ ਤੋਂ ਇਲਾਵਾ ਕਿਸੇ ਹੋਰ ਦੇਸ਼ ਨੂੰ ਇਹ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਗਿਆ ਸੀ। ਭਾਰਤ ਨੇ ਮਹਾਮਾਰੀ ਦੌਰਾਨ ਖ਼ਾਸ ਤੌਰ 'ਤੇ ਐਂਟੀ-ਕੋਵਿਡ-19 ਵੈਕਸੀਨ ਦੀ ਸਪਲਾਈ ਕਰਕੇ ਕਈ ਦੇਸ਼ਾਂ ਦੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ: ਹੁਣ ਅਮਰੀਕਾ ਦੇ ਟਰੱਕ ਡਰਾਈਵਰਾਂ ਨੇ ਸਰਕਾਰ ਖ਼ਿਲਾਫ਼ ਖ਼ੋਲ੍ਹਿਆ ਮੋਰਚਾ, ਵਾਸ਼ਿੰਗਟਨ 'ਚ ਲਾਇਆ ਜਾਮ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਉੱਤਰਾਖੰਡ: ਹਾਰ ਤੋਂ ਬਾਅਦ ਹਰੀਸ਼ ਰਾਵਤ ’ਤੇ ਲੱਗੇ ਦੋਸ਼, ਕਿਹਾ- ਮੈਨੂੰ ਵੀ ਹੋਲਿਕਾ ਦਹਨ ’ਚ ‘ਸਾੜ’ ਦੇਵੇ ਕਾਂਗਰਸ
NEXT STORY