ਨਵੀਂ ਦਿੱਲੀ (ਭਾਸ਼ਾ)– ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2018 ਵਿਚ ਵਿਧਾਨ ਸਭਾ ਭੰਗ ਹੋਣ ਤੋਂ ਕੁਝ ਸਮਾਂ ਪਹਿਲਾਂ ਪੀਪਲਜ਼ ਕਾਨਫਰੰਸ ਦੇ ਨੇਤਾ ਸੱਜਾਦ ਲੋਨ ਮੁੱਖ ਮੰਤਰੀ ਬਣਨਾ ਚਾਹੁਦੇ ਸਨ। ਹਾਲਾਂਕਿ ਉਨ੍ਹਾਂ ਕੋਲ ਸਿਰਫ 6 ਵਿਧਾਇਕ ਸਨ। ਮੇਘਾਲਿਆ ਦੇ ਮੌਜੂਦਾ ਰਾਜਪਾਲ ਮਲਿਕ ਨੇ ਸਾਲ 2018 ਵਿਚ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਤੋਂ ਪਹਿਲਾਂ ਪਰਦੇ ਦੇ ਪਿੱਛੇ ਸਿਆਸੀ ਘਟਨਾਚੱਕਰ ’ਤੇ ਰੋਸ਼ਨੀ ਪਾਈ ਅਤੇ ਲੋਨ ਨੂੰ ਕੇਂਦਰ ਸਰਕਾਰ ਦੀਆਂ ‘ਅੱਖਾਂ ਦਾ ਤਾਰਾ’ ਕਰਾਰ ਦਿੱਤਾ। ਉਨ੍ਹਾਂ ਬਤੌਰ ਰਾਜਪਾਲ ਉਸ ਸਮੇਂ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕੀਤੀ ਸੀ।
ਮਲਿਕ ਨੇ ਦੱਸਿਆ ਕਿ ਉਨ੍ਹਾਂ ਲੋਨ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪੱਤਰ ਲਿਖ ਕੇ ਇਹ ਦੱਸਣ ਕਿ 87 ਮੈਂਬਰੀ ਸਦਨ ਵਿਚ ਉਨ੍ਹਾਂ ਕੋਲ ਕਿੰਨੇ ਮੈਂਬਰਾਂ ਦਾ ਸਮਰਥਨ ਹੈ। ਲੋਨ ਨੇ ਕਿਹਾ ਸੀ ਕਿ ਉਨ੍ਹਾਂ ਕੋਲ 6 ਵਿਧਾਇਕ ਹਨ ਪਰ ਜੇਕਰ ਤੁਸੀਂ ਮੈਨੂੰ ਸਹੁੰ ਚੁਕਾਓ ਤਾਂ ਮੈਂ ਇਕ ਹਫਤੇ ਵਿਚ ਬਹੁਮਤ ਸਾਬਿਤ ਕਰ ਦੇਵਾਂਗਾ।
ਮਲਿਕ ਨੇ ਨਵੰਬਰ 2018 ਵਿਚ ਵਿਧਾਨ ਸਭਾ ਭੰਗ ਕਰਨ ਦੇ ਹਾਲਾਤ ਬਾਰੇ ਦੱਸਦੇ ਹੋਏ ਕਿਹਾ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਮੁੱਖ ਮਹਿਬੂਬਾ ਮੁਫਤੀ ਨੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਨੈਕਾਂ) ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਜੂਨ, 2018 ਵਿਚ ਭਾਜਪਾ ਗਠਜੋੜ ਤੋਂ ਬਾਹਰ ਹੋ ਗਈ ਸੀ, ਜਿਸ ਤੋਂ ਬਾਅਦ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀ. ਡੀ. ਪੀ.-ਭਾਜਪਾ ਸਰਕਾਰ ਡਿੱਗ ਗਈ ਸੀ। ਮਲਿਕ ਨੇ ਦੱਸਿਆ ਕਿ ਉਨ੍ਹਾਂ ਲੋਨ ਨੂੰ ਕਿਹਾ ਸੀ ਕਿ ਇਹ ਰਾਜਪਾਲ ਦਾ ਕੰਮ ਨਹੀਂ ਹੈ ਅਤੇ ਮੈਂ ਅਜਿਹਾ ਨਹੀਂ ਕਰਾਂਗਾ। ਸੁਪਰੀਮ ਕੋਰਟ ਮੈਨੂੰ ਨਹੀਂ ਛੱਡੇਗਾ। ਕਲ ਨੂੰ ਸੁਪਰੀਮ ਕੋਰਟ ਕਹੇਗਾ ਕਿ ਤੁਸੀਂ ਸਦਨ ਸੱਦਿਆ। ਤੁਸੀਂ ਤਾਂ ਹਾਰ ਜਾਓਗੇ। ਮੈਂ ਅਜਿਹਾ ਨਹੀਂ ਕਰਾਂਗਾ।
ਮਲਿਕ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੀ. ਡੀ. ਪੀ.-ਨੈਕਾਂ-ਕਾਂਗਰਸ ਗਠਜੋੜ ਕੋਲ ਬਹੁਮਤ ਹੋ ਸਕਦਾ ਸੀ ਪਰ ‘ਬੇਵਕੂਫੀ’ ਉਨ੍ਹਾਂ ਇਹ ਕੀਤੀ ਕਿ ਉਨ੍ਹਾਂ ਕੋਈ ਰਸਮੀ ਬੈਠਕ ਨਹੀਂ ਕੀਤੀ, ਕੋਈ ਪ੍ਰਸਤਾਵ ਪਾਸ ਨਹੀਂ ਕੀਤਾ ਜਾਂ ਉਨ੍ਹਾਂ ਨੂੰ (ਮਹਿਬੂਬਾ) ਸਮਰਥਨ ਪੱਤਰ ਨਹੀਂ ਦਿੱਤਾ।
ਮਲਿਕ ਨੇ ‘ਦਿ ਵਾਇਰ’ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਉਸ ਸਮੇਂ ਤਤਕਾਲੀਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਸਥਿਤੀ ਬਾਰੇ ਦੱਸਿਆ ਸੀ ਅਤੇ ਕੇਂਦਰ ਕੋਲੋਂ ਨਿਰਦੇਸ਼ ਮੰਗੇ ਸਨ। ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਸਲਾਹ ਨਹੀਂ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਜੋ ਸਹੀ ਲੱਗਦਾ ਹੈ, ਉਹ ਕਰਨ। ਇਸ ਤੋਂ ਬਾਅਦ ਉਨ੍ਹਾਂ ਨਵੰਬਰ, 2018 ਵਿਚ ਵਿਧਾਨ ਸਭਾ ਭੰਗ ਕਰ ਦਿੱਤੀ।
ਔਰਤਾਂ ਉਦਯੋਗ ਕੰਪਨੀਆਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ: ਸੀਤਾਰਮਨ
NEXT STORY