ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਵਾਰ ਉਨ੍ਹਾਂ ਨੇ ਵੈਕਸੀਨ ਦੀ ਕਮੀ ਨੂੰ ਲੈ ਕੇ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਸਰਕਾਰ ਨੂੰ ਛੇਤੀ ਤੋਂ ਛੇਤੀ ਵੈਕਸੀਨ ਇੰਪੋਰਟ ਕਰਣਾ ਚਾਹੀਦਾ ਹੈ, ਤਾਂ ਕਿ ਵੈਕਸੀਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਮਮਤਾ ਨੇ ਚਿੱਠੀ ਵਿੱਚ ਅੰਤਰਰਾਸ਼ਟਰੀ ਵੈਕਸੀਨ ਨਿਰਮਾਤਾਵਾਂ ਤੋਂ ਵੈਕਸੀਨ ਖਰੀਦਣ ਦੀ ਮੰਗ ਕੀਤੀ ਹੈ।
ਇਸ ਚਿੱਠੀ ਵਿੱਚ ਮਮਤਾ ਨੇ ਲਿਖਿਆ, ਬੰਗਾਲ ਦੀ 10 ਕਰੋੜ ਅਤੇ ਦੇਸ਼ ਦੀ 140 ਕਰੋੜ ਆਬਾਦੀ ਨੂੰ ਵੈਕਸੀਨ ਦੀ ਜ਼ਰੂਰਤ ਹੈ ਪਰ ਅਜੇ ਬਹੁਤ ਛੋਟਾ ਹਿੱਸਾ ਹੀ ਕਵਰ ਹੋਇਆ ਹੈ। ਇਸ ਲਈ ਅੰਤਰਰਾਸ਼ਟਰੀ ਵੈਕਸੀਨ ਨਿਰਮਾਤਾਵਾਂ ਤੋਂ ਵੈਕਸੀਨ ਇੰਪੋਰਟ ਕੀਤੀ ਜਾ ਸਕਦੀ ਹੈ। ਇਸ ਦੇ ਲਈ ਵਿਗਿਆਨੀਆਂ ਅਤੇ ਮਾਹਰਾਂ ਦੀ ਸਲਾਹ ਲਈ ਜਾ ਸਕਦੀ ਹੈ।
ਉਨ੍ਹਾਂ ਅੱਗੇ ਲਿਖਿਆ, ਅਸੀਂ ਅੰਤਰਰਾਸ਼ਟਰੀ ਵੈਕਸੀਨ ਨਿਰਮਾਤਾਵਾਂ ਨੂੰ ਭਾਰਤ ਵਿੱਚ ਫਰੈਂਚਾਇਜ਼ੀ ਖੋਲ੍ਹਣ ਲਈ ਸੱਦਾ ਭੇਜ ਸਕਦੇ ਹਾਂ। ਇੱਥੇ ਤੱਕ ਕਿ ਸਾਡੇ ਦੇਸ਼ ਦੀਆਂ ਕੰਪਨੀਆਂ ਵੀ ਫਰੈਂਚਾਇਜ਼ੀ ਮੋਡ 'ਤੇ ਕੰਮ ਕਰ ਸਕਦੀਆਂ ਹਨ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਬਣਾਈ ਜਾ ਸਕੇ। ਅਸੀਂ ਬੰਗਾਲ ਵਿੱਚ ਕੰਪਨੀਆਂ ਨੂੰ ਫਰੈਂਚਾਇਜ਼ੀ ਖੋਲ੍ਹਣ ਲਈ ਜ਼ਮੀਨ ਅਤੇ ਸਪੋਰਟ ਦੇਣ ਲਈ ਤਿਆਰ ਹਾਂ।
ਰਾਜਸਥਾਨ ਸੀ.ਐੱਮ ਬੋਲੇ, ਬਿਹਤਰ ਹੁੰਦਾ ਕੇਂਦਰ ਗਲੋਬਲ ਟੈਂਡਰ ਜਾਰੀ ਕਰਦੀ
ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਵੈਕਸੀਨ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਨਤੀਜਾ ਇਹ ਹੋ ਰਿਹਾ ਹੈ ਕਿ ਵੈਕਸੀਨੇਸ਼ਨ ਦੇ ਪ੍ਰੋਗਰਾਮ ਦੀ ਰਫ਼ਤਾਰ ਹੌਲੀ ਪੈ ਗਈ ਹੈ। ਉੱਤਰ ਪ੍ਰਦੇਸ਼ ਅਤੇ ਕਰਨਾਟਕ ਸਮੇਤ ਕਈ ਰਾਜਾਂ ਨੇ ਗਲੋਬਲ ਟੈਂਡਰ ਜਾਰੀ ਕਰ ਦਿੱਤੇ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਬਿਹਤਰ ਹੁੰਦਾ ਜੇਕਰ ਗਲੋਬਲ ਟੈਂਡਰ ਕੇਂਦਰ ਸਰਕਾਰ ਹੀ ਜਾਰੀ ਕਰਦੀ।
ਗਹਿਲੋਤ ਨੇ ਟਵੀਟ ਕੀਤਾ, ਦੇਸ਼ ਵਿੱਚ ਕੋਵਿਡ ਵੈਕਸੀਨ ਦੀ ਕਮੀ ਕਾਰਨ ਕਈ ਪ੍ਰਦੇਸ਼ ਦੂਜੇ ਦੇਸ਼ਾਂ ਤੋਂ ਵੈਕਸੀਨ ਲੈਣ ਲਈ ਗਲੋਬਲ ਟੈਂਡਰ ਕੱਢ ਰਹੇ ਹਨ। ਬਿਹਤਰ ਇਹ ਹੁੰਦਾ ਕਿ ਕੇਂਦਰ ਸਰਕਾਰ ਗਲੋਬਲ ਟੈਂਡਰ ਕੱਢ ਕੇ ਵੈਕਸੀਨ ਖਰੀਦਦੀ ਅਤੇ ਰਾਜਾਂ ਵਿੱਚ ਵੰਡ ਕਰਦੀ। ਬਾਅਦ ਵਿੱਚ ਇਸਦਾ ਭੁਗਤਾਨ ਰਾਜ ਸਰਕਾਰਾਂ ਤੋਂ ਲੈ ਲੈਂਦੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਮਰੀਕਾ ਦੀ ਅਡਾਨੀ ਗਰੁੱਪ ਵਿਰੁੱਧ ਲਾਮਬੰਦੀ, ਬੰਦਰਗਾਹਾਂ ਦੇ ਮਾਮਲੇ 'ਚ ਦਿੱਤਾ ਵੱਡਾ ਝਟਕਾ
NEXT STORY