ਨਵੀਂ ਦਿੱਲੀ - ਪੱਛਮੀ ਬੰਗਾਲ 'ਚ ਸਿਨੇਮਾ ਹਾਲ 1 ਅਕਤੂਬਰ ਤੋਂ ਖੁੱਲ੍ਹ ਜਾਣਗੇ। ਸੀ.ਐੱਮ. ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਮਮਤਾ ਬੈਨਰਜੀ ਨੇ ਟਵੀਟ ਕਰ ਕਿਹਾ, ਸੂਬੇ 'ਚ ਮਨੁੱਖੀ ਜੀਵਨ ਨੂੰ ਆਮ ਕਰਨ ਵੱਲ ਕਦਮ ਚੁੱਕਦੇ ਹੋਏ ਜਾਤਰਾ, ਡਰਾਮਾ, ਓਪਨ ਏਅਰ ਥਿਏਟ, ਸਿਨੇਮਾ ਹਾਲ, ਸੰਗੀਤ, ਡਾਂਸ ਅਤੇ ਜਾਦੂ ਦਿਖਾਉਣ ਦੇ ਸ਼ੋਅ ਨੂੰ 1 ਅਕਤੂਬਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕਰੀਬ ਸਾਢੇ ਸੱਤ ਮਹੀਨੇ ਬਾਅਦ ਪੱਛਮੀ ਬੰਗਾਲ 'ਚ ਸਿਨੇਮਾ ਹਾਲ ਖੁੱਲ੍ਹਣਗੇ।
ਪੱਛਮੀ ਬੰਗਾਲ ਸਰਕਾਰ ਨੇ 1 ਅਕਤੂਬਰ ਤੋਂ ਸਿਨੇਮਾ ਹਾਲ ਅਤੇ ਦੂਜੀਆਂ ਗਤੀਵਿਧੀਆਂ ਨੂੰ ਇਜਾਜ਼ਤ ਕੁੱਝ ਸ਼ਰਤਾਂ ਨਾਲ ਦਿੱਤੀ ਹੈ। ਸਿਨੇਮਾ ਹਾਲ ਜਾਂ ਤਮਾਮ ਦੂਜੇ ਸ਼ੋਅ ਲਈ 50 ਫ਼ੀਸਦੀ ਸਮਰੱਥਾ ਨਾਲ ਹੀ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ-ਨਾਲ ਮਾਸਕ ਪਾਉਣ, ਸੋਸ਼ਲ ਡਿਸਟੈਂਸਿੰਗ ਅਤੇ ਪ੍ਰੋਟੋਕਾਲ ਦਾ ਵੀ ਧਿਆਨ ਰੱਖਣਾ ਹੋਵੇਗਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਾਰਚ 'ਚ ਦੇਸ਼ਭਰ 'ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਸੀ। ਸਾਰੇ ਸਕੂਲ, ਕਾਲਜ, ਸਿਨੇਮਾ ਹਾਲ, ਬੱਸ, ਟ੍ਰੇਨ ਅਤੇ ਤਮਾਮ ਬਾਜ਼ਾਰ ਬੰਦ ਕਰ ਦਿੱਤੇ ਗਏ ਸਨ। ਜੂਨ ਤੋਂ ਸਰਕਾਰ ਨੇ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਫਿਰ ਬਾਜ਼ਾਰ ਖੁੱਲ੍ਹੇ ਅਤੇ ਦੂਜੀ ਗਤੀਵਿਧੀ ਸ਼ੁਰੂ ਹੋਈ। ਜੂਨ 'ਚ ਅਨਲਾਕ-1 ਤੋਂ ਲੈ ਕੇ ਸਤੰਬਰ 'ਚ ਅਨਲਾਕ-4 ਤੱਕ ਜ਼ਿਆਦਾਤਰ ਚੀਜ਼ਾਂ ਖੁੱਲ੍ਹ ਗਈਆਂ ਪਰ ਸਿਨੇਮਾ ਹਾਲ ਅਤੇ ਸਕੂਲ ਬੰਦ ਸਨ।
21 ਸਤੰਬਰ ਤੋਂ ਸਕੂਲਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਉਥੇ ਹੀ ਹੁਣ ਪੱਛਮੀ ਬੰਗਾਲ ਵਲੋਂ ਸਿਨੇਮਾ ਖੋਲ੍ਹਣ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ 'ਚ ਹੋ ਸਕਦਾ ਹੈ ਕਿ ਦੇਸ਼ ਦੇ ਦੂਜੇ ਸੂਬਿਆਂ 'ਚ ਵੀ ਅਕਤੂਬਰ 'ਚ ਸਿਨੇਮਾ ਖੁੱਲ੍ਹ ਜਾਣ। ਉਥੇ ਹੀ ਕੋਰੋਨਾ ਇਨਫੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਮਹਾਂਮਾਰੀ ਦੇਸ਼ 'ਚ ਤੇਜ਼ੀ ਨਾਲ ਵੱਧ ਰਹੀ ਹੈ। ਇਸ ਸਮੇਂ ਦੁਨੀਆ 'ਚ ਸਭ ਤੋਂ ਜ਼ਿਆਦਾ ਮਾਮਲੇ ਭਾਰਤ 'ਚ ਹੀ ਆ ਰਹੇ ਹਨ। ਦੇਸ਼ 'ਚ ਸ਼ਨੀਵਾਰ ਤੱਕ ਕੁਲ 59 ਲੱਖ 15 ਹਜ਼ਾਰ ਮਾਮਲੇ ਹਨ। ਉਥੇ ਹੀ ਹੁਣ ਤੱਕ ਕੁਲ 93,465 ਮੌਤਾਂ ਦੇਸ਼ 'ਚ ਕੋਰੋਨਾ ਨਾਲ ਹੋਈਆਂ ਹਨ।
ਮੇਰਠ 'ਚ ਨਿਰਭਿਆ ਵਰਗੀ ਵਾਰਦਾਤ: ਚੱਲਦੀ ਬੱਸ 'ਚ ਸਾਮੂਹਕ ਕੁਕਰਮ ਤੋਂ ਬਾਅਦ ਜਨਾਨੀ ਨੂੰ ਸੜਕ 'ਤੇ ਸੁੱਟਿਆ
NEXT STORY