ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਗਲੇ ਹਫ਼ਤੇ ਨਵੀਂ ਦਿੱਲੀ ਦੇ ਦੌਰੇ ’ਤੇ ਜਾਣ ਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਉੱਚ ਪੱਧਰ ਦੇ ਇਕ ਸੂਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਮੁਲਾਕਾਤ ’ਚ ਉਹ ਸੂਬੇ ਦੇ ਬਕਾਏ ਅਤੇ ਬੀ. ਐੱਸ. ਐੱਫ. ਦੇ ਵਧਾਏ ਗਏ ਅਧਿਕਾਰ ਖੇਤਰ ਵਰਗੇ ਮੁੱਦਿਆਂ ’ਤੇ ਚਰਚਾ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਬੈਨਰਜੀ 22 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਦਾ ਦੌਰਾ ਕਰ ਸਕਦੀ ਹੈ ਅਤੇ 25 ਨਵੰਬਰ ਨੂੰ ਕੋਲਕਾਤਾ ਪਰਤੇਗੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਨਵਾਂ ਫ਼ਰਮਾਨ, ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕਦੈ BSF
ਸੂਤਰਾਂ ਮੁਤਾਬਕ ਨਵੀਂ ਦਿੱਲੀ ’ਚ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰੇਗੀ। ਬੈਨਰਜੀ ਹੋਰ ਸਿਆਸੀ ਦਲਾਂ ਦੇ ਆਗੂਆਂ ਨਾਲ ਵੀ ਬੈਠਕ ਕਰ ਸਕਦੀ ਹੈ। ਮੋਦੀ ਨਾਲ ਉਨ੍ਹਾਂ ਦੀ ਪ੍ਰਸਤਾਵਤ ਬੈਠਕ ਦੇ ਏਜੰਡੇ ਬਾਰੇ ਪੁੱਛੇ ਜਾਣ ’ਤੇ ਸੂਤਰ ਨੇ ਕਿਹਾ ਕਿ ਮੁੱਖ ਮੰਤਰੀ ਸੂਬੇ ਦਾ ਬਕਾਇਆ ਚੁਕਾਉਣ ਦੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਚੁੱਕੇਗੀ। ਉਹ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਦੇ ਅਧਿਕਾਰ ਖੇਤਰ ਨੂੰ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ 50 ਕਿਲੋਮੀਟਰ ਤਕ ਵਧਾਏ ਜਾਣ ਦੇ ਕੇਂਦਰ ਦੇ ਫ਼ੈਸਲੇ ’ਤੇ ਆਪਣਾ ਇਤਰਾਜ਼ ਵੀ ਦਰਜ ਕਰਵਾਏਗੀ।
ਰਾਸ਼ਟਰਪਤੀ ਕੋਵਿੰਦ ਪਤਨੀ ਸਮੇਤ ਪੁੱਜੇ ਚੰਡੀਗੜ੍ਹ, ਪੰਜਾਬ-ਹਰਿਆਣਾ ਦੇ ਰਾਜਪਾਲ ਨੇ ਕੀਤਾ ਸੁਆਗਤ (ਤਸਵੀਰਾਂ)
NEXT STORY