ਨੈਸ਼ਨਲ ਡੈਸਕ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਯਾਨੀ ਅੱਜ ਨੰਦੀਗ੍ਰਾਮ ਸੀਟ ਲਈ ਹਲਦੀਆ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਹਲਦੀਆ ਇਲਾਕੇ ਦੇ ਸ਼ਿਵ ਮੰਦਰ ’ਚ ਪੂਜਾ ਕੀਤੀ ਅਤੇ ਮਹਾਦੇਵ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਮਮਤਾ ਨੇ ਪਾਦਲ ਮਾਰਚ ਕੱਢਿਆ ਜਿਸ ਵਿਚ ਵੱਡੀ ਗਿਣਤੀ ’ਚ ਲੋਕ ਮਮਤਾ ਦੇ ਨਾਲ-ਨਾਲ ਚੱਲੇ। ਨਾਮਜ਼ਦਗੀ ’ਚ ਲੋਕਾਂ ਦੇ ਵੱਡੀ ਗਿਣਤੀ ’ਚ ਪਹੁੰਚਣ ਨੂੰ ਮਮਤਾ ਦਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ ਜਿਸ ਰਾਹੀਂ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨੰਦੀਗ੍ਰਾਮ ਦੀ ਬੇਟੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਮਤਾ ਨੰਦੀਗ੍ਰਾਮ ’ਚ ਇਕ ਮੰਦਰ ਅਤੇ ਇਕ ਮਜ਼ਾਰ ’ਤੇ ਗਈ ਅਤੇ ਕਿਹਾ ਕਿ ਉਹ ਫੁੱਟ ਪਾਉਣ ਵਾਲੀ ਰਾਜਨੀਤੀ ’ਚ ਯਕੀਨ ਨਹੀਂ ਰੱਖਦੀ। ਨੰਦੀਗ੍ਰਾਮ ’ਚ ਉਨ੍ਹਾਂ ਦਾ ਮੁਕਾਬਲਾ ਸਾਬਕਾ ਕਰੀਬੀ ਸਹਿਯੋਗੀ ਅਤੇ ਹੁਣ ਵਿਰੋਧੀ ਸ਼ੁਭੇਂਦੂ ਅਧਿਕਾਰੀ ਨਾਲ ਹੈ। ਤ੍ਰਿਣਮੂਲ ਕਾਂਗਰਸ ਮੁਖੀ ਨੇ ਪਾਰਟੀ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਨ ਤੋਂ ਬਾਅਦ ਇਥੇ ਘੱਟ ਗਿਣਤੀ ਭਾਈਚਾਰੇ ਨਾਲ ਸਥਾਨਕ ਮਜ਼ਾਰ ’ਚ ਜੀਆਰਤ ਕੀਤੀ ਅਤੇ ਫਿਰ ਨੇੜੇ ਦੇ ਮਾਂ ਚੰਡੀ ਮੰਦਰ ’ਚ ਪ੍ਰਾਥਨਾ ਕੀਤੀ।
ਇਸ ਤੋਂ ਬਾਅਦ ਬੈਨਰਜੀ ਸੜਕ ਕੰਢੇ ਇਕ ਗੁਮਟੀ ’ਤੇ ਗਈ ਅਤੇ ਗਾਹਕਾਂ ਲਈ ਚਾਹ ਬਣਾਈ। ਉਨ੍ਹਾਂ ਕਿਹਾ ਕਿ ਮੈਂ ਇਥੇ ਸਾਰਿਆਂ ਦੀ ਸੇਵਾ ਲਈ ਹਾਂ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਵਰਗ ਨਾਲ ਨਾਤਾ ਰੱਖਦੇ ਹਨ, 100 ਫੀਸਦੀ ਲੋਕ ਮੇਰੇ ਨਾਲ ਹਨ।
ਕਾਂਗਰਸ ਨੂੰ ਝਟਕਾ, ਸੀਨੀਅਰ ਨੇਤਾ ਪੀਸੀ ਚਾਕੋ ਨੇ ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ
NEXT STORY