ਨਵੀਂ ਦਿੱਲੀ (ਕ੍ਰਿਸ਼ਨ ਮੋਹਨ)- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਾਂਡੇ ਉਰਫ ਪੀ. ਕੇ. ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਸ਼ੀਏ ’ਤੇ ਲਿਆ ਕੇ ਖੜਾ ਕਰ ਦਿੱਤੀ ਹੈ। ਇਸ ਤੋਂ ਚਿੰਤਤ ਪੀ. ਕੇ. ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਮਮਤਾ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਅਧਾਨ ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਹਾਲਚਾਲ ਪੁੱਛਣ ਦੇ ਬਹਾਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਹੁਣ ਉਨ੍ਹਾਂ ਲਈ ਪੱਛਮੀ ਬੰਗਾਲ ਦੀ ਚੋਣ ਰਣਨੀਤੀ ਬਣਾਉਣ ਦਾ ਠੇਕਾ ਖਤਮ ਹੋ ਗਿਆ ਹੈ। ਉਹ ਹੁਣ ਬਿਹਾਰ ’ਚ ਜਨਤਾ ਦਲ (ਯੂ.) ਦੀ ਚੋਣ ਰਣਨੀਤੀ ਬਣਾਉਣ ਦਾ ਠੇਕਾ ਹਾਸਲ ਕਰਨਾ ਚਾਹੁੰਦੇ ਹਨ। ਨਾਲ ਹੀ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੀਆਂ ਚੋਣਾਂ ਵੀ ਜਲਦੀ ਹੀ ਹੋਣ ਵਾਲੀਆਂ ਹਨ। ਇਥੇ ਵੀ ਪੀ. ਕੇ. ਦੀ ਨਜ਼ਰ ਹੈ। ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਨ੍ਹਾਂ ਚੋਣਾਂ ਦੇ ਬਹਾਨੇ ਦੇਸ਼ ਦੇ ਚੋਟੀ ਦੇ ਸੱਤਾਧਾਰੀ ਆਗੂਆਂ ਨਾਲ ਪੀ. ਕੇ. ਦੀ ਮੁਲਾਕਾਤ ਹੋ ਜਾਂਦੀ ਹੈ।
ਇਹ ਖ਼ਬਰ ਪੜ੍ਹੋ- ਜੈਤੋ ਵਿਖੇ ਸ਼ਾਂਤੀਪੂਰਨ ਵੋਟਿੰਗ ਹੋਈ, 5 ਆਦਰਸ਼ ਪੋਲਿੰਗ ਬੂਥ ਬਣਾਏ ਗਏ
ਇਨ੍ਹਾਂ ਸਭ ਤੋਂ ਵੱਖ ਪੀ. ਕੇ. ਨੇ ਕਾਂਗਰਸ ਹਾਈ ਕਮਾਨ ਨਾਲ ਕਈ ਦੌਰ ਦੇ ਗੱਲਬਾਤ ਕਰ ਕੇ ਸਲਾਹਕਾਰ ਬਨਣ ਦਾ ਰਾਹ ਲੱਗਭਗ ਤਿਆਰ ਕਰ ਹੀ ਲਿਆ ਸੀ ਪਰ ਪਾਰਟੀ ’ਤੇ ਪੂਰੀ ਤਰ੍ਹਾਂ ਆਪਣੀ ਪਕੜ ਬਣਾਉਣ ਦੀ ਯੋਜਨਾ ਸਬੰਧੀ ਉਨ੍ਹਾਂ ਦੀ ਇੱਛਾ ਨੂੰ ਵੇਖਦਿਆਂ ਕਾਂਗਰਸ ਦੇ ਸਿਆਣੇ ਲੋਕ ਚੌਕਸ ਹੋ ਗਏ। ਪੀ. ਕੇ. ਨੂੰ ਸਪਸ਼ਟ ਸ਼ਬਦਾਂ ’ਚ ਦੱਸ ਦਿੱਤਾ ਗਿਆ ਕਿ ਸਾਡੇ ਕੋਲ ਆਓ ਜ਼ਰੂਰ ਪਰ ਸਿਰਫ ਸਲਾਹ ਹੀ ਦਿਓ। ਸਿਰਫ ਸਲਾਹ ਦੇਣ ਨਾਲ ਪੀ. ਕੇ. ਕੁਝ ਵੀ ਹਾਸਲ ਕਰਨ ਦੀ ਹਾਲਤ ’ਚ ਨਹੀਂ ਸਨ। ਇਸ ਲਈ ਉਨ੍ਹਾਂ ਕਾਂਗਰਸ ਤੋਂ ਵੀ ਖੁਦ ਨੂੰ ਲਾਂਭੇ ਕਰ ਲਿਆ। ਫਿਰ ਮਮਤਾ ਬੈਨਰਜੀ ਦੇ ਭਤੀਜੇ ਅਖਿਲੇਸ਼ ਦੇ ਸੁਪਨੇ ਅਤੇ ਆਪਣੇ ਚੋਣ ਸਲਾਹਕਾਰਾਂ ਦੀ ਨੀਤੀ ਅਤੇ ਚਾਲ ਨਾਲ ਗੋਆ ਨੂੰ ਕਾਂਗਰਸ ਮੁਕਤ ਕਰਨ ਦੀ ਮੁਹਿੰਮ ਉਨ੍ਹਾਂ ਸ਼ੁਰੂ ਕੀਤੀ। ਗੋਆ ਦੀਆਂ ਤਾਜ਼ਾ ਅਸੈਂਬਲੀ ਚੋਣਾਂ ’ਚ ਤ੍ਰਿਣਮੂਲ ਤੋਂ ਬਿਨਾਂ ਸਰਕਾਰ ਨਾ ਬਣਾਉਣ ਦਾ ਗੁਬਾਰਾ ਫੁਲਿਆ। ਸਭ ਕਾਂਗਰਸੀ ਆਗੂਆਂ ਨੂੰ ਵੱਡੇ-ਵੱਡੇ ਆਹੁਦਿਆਂ ਦੇ ਸੁਪਨੇ ਵਿਖਾ ਕੇ ਤ੍ਰਿਣਮੂਲ ’ਚ ਲਿਆਂਦਾ ਗਿਆ। ਇਨ੍ਹਾਂ ’ਚੋਂ ਇਕ ਨੂੰ ਤਾਂ ਤ੍ਰਿਣਮੂਲ ਨੇ ਰਾਜ ਸਭਾ ਦਾ ਮੈਂਬਰ ਵੀ ਬਣਾ ਦਿੱਤਾ।
ਇਹ ਖ਼ਬਰ ਪੜ੍ਹੋ- AUS v SL : ਸ਼੍ਰੀਲੰਕਾ ਨੇ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
ਇਸ ਤੋਂ ਡੇਢ ਮਹੀਨੇ ਬਾਅਦ ਹੀ ਜਦੋਂ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਵਿਚੋਂ ਗਏ ਆਗੂਆਂ ’ਚੋਂ ਵਧੇਰੇ ਤ੍ਰਿਣਮੂਲ ਨੂੰ ਛੱਡ ਕੇ ਵਾਪਸ ਆ ਗਏ ਤਾਂ ਮਮਤਾ ਨੂੰ ਲੱਗਾ ਕਿ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਅਤੇ ਪੀ. ਕੇ. ਪਾਂਡੇ ਨੇ ਮਿਲ ਕੇ ਕੋਈ ਅਜਿਹਾ ਕੰਮ ਕਰ ਦਿੱਤਾ ਹੈ ਜਿਸ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਹੈ। ਅਭਿਸ਼ੇਕ ਨੂੰ ਤੁਰੰਤ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਵੱਖਰੀ ਗੱਲ ਹੈ ਕਿ ਬਾਅਦ ’ਚ ਉਨ੍ਹਾਂ ਨੂੰ ਮੁੜ ਇਸ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ। ਇਸ ਦੌਰਾਨ ਪੀ. ਕੇ. ਨੇ ਵੀ ਆਪਣੇ-ਆਪ ਨੂੰ ਚੋਣ ਰਣਨੀਤੀ ਦੇ ਸਲਾਹਕਾਰ ਵਜੋਂ ਕੰਮ ਕਰਨ ਤੋਂ ਮੁਕਤੀ ਦਾ ਸੰਦੇਸ਼ ਮਮਤਾ ਨੂੰ ਦਿੱਤਾ ਤਾਂ ਮਮਤਾ ਨੇ ਹਾਂ-ਹਾਂ, ਕਿਉਂ ਨਹੀਂ ਦੇ ਅੰਦਾਜ਼ ’ਚ ਤੁਰੰਤ ਉਨ੍ਹਾਂ ਦਾ ਪੱਤਾ ਕੱਟ ਦਿੱਤਾ। ਇਸ ਪਿਛੋਂ ਹੀ ਪੀ. ਕੇ. ਨੇ ਬਿਹਾਰ ’ਚ ‘ਐਂਟਰੀ’ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਹੁਲ ਗਾਂਧੀ ਸੋਮਵਾਰ ਨੂੰ ਪਹਿਲੀ ਵਾਰ ਮਣੀਪੁਰ ’ਚ ਕਰਨਗੇ ਚੋਣ ਪ੍ਰਚਾਰ
NEXT STORY