ਗਾਜ਼ੀਪੁਰ (ਉੱਤਰ ਪ੍ਰਦੇਸ਼) - ਉੱਤਰ ਪ੍ਰਦੇਸ਼ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੇ ਲਗਭਗ 9.5 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੁਰਕ ਕੀਤੀ ਹੈ, ਜੋ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਦੇ ਕਰੀਬੀ ਮੰਨੇ ਜਾਣ ਵਾਲੇ ਅੰਗਦ ਰਾਏ ਉਰਫ਼ ਝੂਲਨ ਦੀ ਦੱਸੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਇਹ ਜਾਇਦਾਦ ਸੰਗਠਿਤ ਅਪਰਾਧ ਤੋਂ ਕਮਾਏ ਪੈਸੇ ਨਾਲ ਖਰੀਦੀ ਗਈ ਸੀ। ਪੁਲਸ ਅਨੁਸਾਰ, ਇਹ ਕਾਰਵਾਈ ਉੱਤਰ ਪ੍ਰਦੇਸ਼ ਗੈਂਗਸਟਰ ਅਤੇ ਸਮਾਜ ਵਿਰੋਧੀ ਗਤੀਵਿਧੀਆਂ (ਰੋਕਥਾਮ) ਐਕਟ, 1986 ਦੀ ਧਾਰਾ 14(1) ਦੇ ਤਹਿਤ ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ 'ਤੇ ਕੀਤੀ ਗਈ ਹੈ।
ਪੁਲਸ ਦਾ ਕਹਿਣਾ ਹੈ ਕਿ ਇਹ ਜਾਇਦਾਦ ਅੰਗਦ ਰਾਏ ਦੀ ਪਤਨੀ ਸਰਿਤਾ ਰਾਏ ਦੇ ਨਾਂ 'ਤੇ ਖਰੀਦੀ ਗਈ ਸੀ। ਇਹ ਕਾਰਵਾਈ 2023 ਵਿੱਚ ਗਾਜ਼ੀਪੁਰ ਦੇ ਕੋਤਵਾਲੀ ਥਾਣੇ ਵਿੱਚ ਗੈਂਗਸਟਰ ਐਕਟ ਦੇ ਤਹਿਤ ਦਰਜ ਇੱਕ ਮਾਮਲੇ ਵਿੱਚ ਕੀਤੀ ਗਈ ਹੈ। ਪੁਲਸ ਅਨੁਸਾਰ, ਅੰਗਦ ਰਾਏ ਦੇ ਖਿਲਾਫ ਕਤਲ, ਜਬਰੀ ਵਸੂਲੀ (ਰੰਗਦਾਰੀ), ਗੈਂਗਸਟਰ ਐਕਟ ਅਤੇ ਹੋਰ ਗੰਭੀਰ ਮਾਮਲਿਆਂ ਸਮੇਤ ਕਈ ਅਪਰਾਧਿਕ ਕੇਸ ਦਰਜ ਹਨ।
PM ਮੋਦੀ ਦਾ ਵੀਡੀਓ ਹਟਾਉਣ 'ਤੇ Meta ਨੇ ਮੰਗੀ ਮੁਆਫ਼ੀ; ਸੰਸਦੀ ਕਮੇਟੀ ਬੋਲੀ- ਸਿਰਫ਼ ਮੁਆਫ਼ੀ ਕਾਫ਼ੀ ਨਹੀਂ
NEXT STORY