ਨਵੀਂ ਦਿੱਲੀ (ਏਜੰਸੀ) - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਧਾਰਾ 498-ਏ ਦਾ ਘੇਰਾ ਵਧਾਉਂਦੇ ਹੋਏ ਇਤਿਹਾਸਕ ਫ਼ੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਜ਼ੁਲਮਾਂ ਨਾਲ ਸਬੰਧਤ ਇਹ ਧਾਰਾ ਉਨ੍ਹਾਂ ਲਿਵ-ਇਨ ਰਿਲੇਸ਼ਨਸ਼ਿਪ ’ਤੇ ਵੀ ਲਾਗੂ ਹੋਵੇਗੀ, ਜੋ ‘ਵਿਆਹ ਵਰਗੇ ਰਿਸ਼ਤੇ’ ਦੀ ਸ਼੍ਰੇਣੀ ’ਚ ਆਉਂਦੇ ਹਨ। ਅਦਾਲਤ ਅਨੁਸਾਰ, ਅਜਿਹੇ ਮਾਮਲਿਆਂ ’ਚ ਔਰਤ ਨਾਲ ਜ਼ੁਲਮ ਕਰਨ ਵਾਲੇ ਮਰਦ ਦੇ ਖ਼ਿਲਾਫ਼ ਵੀ ਧਾਰਾ 498-ਏ ਦੇ ਤਹਿਤ ਮੁਕੱਦਮਾ ਚਲਾਇਆ ਜਾ ਸਕੇਗਾ।
ਪੜ੍ਹੋ ਇਹ ਵੀ - 32 ਸਕਿੰਟਾਂ 'ਚ 27 ਵਾਰ...! ਸਿਰਫਿਰੇ ਨੌਜਵਾਨ ਵਲੋਂ ਸਕੂਲ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ, CCTV ਵਾਇਰਲ
ਇਸ ਮਾਮਲੇ ਦੇ ਸਬੰਧ ਵਿਚ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਧਾਰਾ 498-ਏ ਸਿਰਫ਼ ਉਨ੍ਹਾਂ ਲਿਵ-ਇਨ ਰਿਲੇਸ਼ਨਸ਼ਿਪ ’ਤੇ ਲਾਗੂ ਹੋਵੇਗੀ, ਜੋ ਅਸਲ ’ਚ ‘ਵਿਆਹ ਵਰਗੇ ਰਿਸ਼ਤੇ’ ਹੋਣਗੇ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਅਜਿਹੇ ਰਿਸ਼ਤਿਆਂ ’ਚ ਵਿਆਹ ਕਰਨ ਦਾ ਇਰਾਦਾ ਸਬੰਧ ਦਾ ਇਕ ਮਹੱਤਵਪੂਰਨ ਤੱਤ ਹੋਣਾ ਚਾਹੀਦਾ ਹੈ। ਬੈਂਚ ਨੇ ਇਹ ਵੀ ਕਿਹਾ ਕਿ ਇਹ ਸੁਰੱਖਿਆ ਸਿਰਫ਼ 2 ਸਹਿਮਤੀ ਨਾਲ ਨਾਲ ਰਹਿਣ ਵਾਲੇ ਬਾਲਗ ਵਿਅਕਤੀਆਂ ਵਿਚਾਲੇ ਬਣੇ ਰਿਸ਼ਤਿਆਂ ’ਤੇ ਹੀ ਲਾਗੂ ਹੋਵੇਗੀ।
ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
18 ਸਤੰਬਰ ਤੱਕ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਮਿਲੇਗਾ ਬੰਪਰ ਲਾਭ ਤੇ ਪੈਸਿਆਂ 'ਚ ਹੋਵੇਗਾ ਵਾਧਾ
NEXT STORY