ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਪੂਰੇ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ। ਆਕਸੀਜਨ ਅਤੇ ਕੋਵਿਡ ਹਸਪਤਾਲਾਂ ’ਚ ਬੈੱਡਾਂ ਨੂੰ ਲੈ ਕੇ ਸਰਕਾਰਾਂ ਚਾਹੇ ਦਾਅਵੇ ਕਰ ਰਹੀਆਂ ਹਨ ਪਰ ਹਕੀਕਤ ਕੁਝ ਹੋਰ ਹੀ ਹੈ। ਕੋਰੋਨਾ ਪੀੜਤ ਮਰੀਜ਼ਾਂ ਨੂੰ ਲੈ ਕੇ ਪੀੜਤ ਪਰਿਵਾਰ ਹਸਪਤਾਲ ’ਚ ਦਾਖ਼ਲ ਹੋਣ ਲਈ ਭਟਕ ਰਹੇ ਹਨ। ਕੁਝ ਅਜਿਹਾ ਹੀ ਦਿੱਲੀ ’ਚ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਦੇ ਬਾਹਰ, ਜਿੱਥੇ ਸੈਂਕੜੇ ਐਂਬੂਲੈਂਸ ਅਤੇ ਪ੍ਰਾਈਵੇਟ ਵਾਹਨਾਂ ਦੀ ਭੀੜ ਲੱਗੀ ਨਜ਼ਰ ਆਈ।
ਇਹ ਵੀ ਪੜ੍ਹੋ– ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ
![PunjabKesari](https://static.jagbani.com/multimedia/18_15_166145622delhi hospital-ll.jpg)
ਇਨ੍ਹਾਂ ਵਾਹਨਾਂ ’ਚ ਕੋਰੋਨਾ ਦੇ ਗੰਭੀਰ ਮਰੀਜ਼ ਸਨ, ਜੋ ਕਿ ਹਸਪਤਾਲ ਪ੍ਰਬੰਧਨ ਤੋਂ ਉਨ੍ਹਾਂ ਦੇ ਮਰੀਜ਼ ਨੂੰ ਹਸਪਤਾਲ ’ਚ ਦਾਖ਼ਲ ਕਰਨ ਦੀ ਮਿੰਨਤਾਂ ਕਰਦੇ ਰਹੇ। ਇਨ੍ਹਾਂ ਵਿਚੋਂ ਇਕ ਅਸਲਮ ਸੀ, ਜੋ ਕਿ ਆਪਣੀ ਪਤਨੀ ਰੂਬੀ ਖਾਨ ਨੂੰ ਬਾਈਕ ’ਤੇ ਬੈਠਾ ਕੇ ਹਸਪਤਾਲ ਲੈ ਕੇ ਪਹੁੰਚਿਆ। ਉਸ ਦੀ ਪਤਨੀ ਨੂੰ ਤਿੰਨ ਹਸਪਤਾਲਾਂ ਨੇ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ। ਲਾਚਾਰ ਅਸਲਮ ਹਸਪਤਾਲ ਦੇ ਸਟਾਫ਼ ਅੱਗੇ ਤਰਲੇ ਕੱਢਦਾ ਰਿਹਾ ਕਿ ਉਸ ਦੀ ਪਤਨੀ ਨੂੰ ਦਾਖ਼ਲ ਕਰ ਲਿਆ ਜਾਵੇ, ਨਹੀਂ ਤਾਂ ਉਹ ਮਰ ਜਾਵੇਗੀ। ਲਾਚਾਰ ਅਸਲਮ ਨੇ ਕਿਹਾ ਕਿ ਉਹ ਹਸਪਤਾਲ ਵਾਲਿਆਂ ਦੇ ਪੈਰੀਂ ਹੱਥ ਲਾਉਣ ਲਈ ਤਿਆਰ ਹੈ। ਮੈਂ ਆਪਣੀ ਪਤਨੀ ਨੂੰ ਮਰਨ ਲਈ ਨਹੀਂ ਛੱਡ ਸਕਦਾ। ਇਸ ਦੌਰਾਨ ਉਹ ਲਗਾਤਾਰ ਰੋਂਦਾ ਰਿਹਾ।
ਇਹ ਵੀ ਪੜ੍ਹੋ– ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਦੇਸ਼ 'ਚ ਪਿਛਲੇ 24 ਘੰਟਿਆਂ 'ਚ 3 ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
ਦੱਸ ਦੇਈਏ ਕਿ ਐੱਲ. ਐੱਨ. ਜੇ. ਪੀ. ਹਸਪਤਾਲ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਦੇਸ਼ ਦਾ ਸਭ ਤੋਂ ਵੱਡਾ ਕੇਂਦਰ ਹੈ। ਹਸਪਤਾਲ ਦੇ ਬਾਹਰ ਕੁਝ ਅਜਿਹੇ ਲੋਕ ਵੀ ਮਿਲੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਰੀਜ਼ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ, ਫਿਰ ਵੀ ਸਾਹ ਲੈਣ ਵਿਚ ਔਖ ਹੋ ਰਹੀ ਹੈ। ਉਨ੍ਹਾਂ ਦੇ ਮਰੀਜ਼ਾਂ ਦਾ ਆਕਸੀਜਨ ਪੱਧਰ ਡਿੱਗਦਾ ਹੀ ਜਾ ਰਿਹਾ ਹੈ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਕੋਰੋਨਾ ਵੈਕਸੀਨ ਲਗਾਉਣ ਲਈ ਤਿਆਰ ਪਰ ਘਰਾਂ ਨੂੰ ਨਹੀਂ ਜਾਣਗੇ ਕਿਸਾਨ : ਰਾਕੇਸ਼ ਟਿਕੈਤ
NEXT STORY