ਨਾਗਪੁਰ, (ਭਾਸ਼ਾ)- ਨਾਗਪੁਰ ’ਚ ਨਸ਼ੇ ’ਚ ਟੱਲੀ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਚੁੱਕੀ 19 ਸਾਲਾ ਪ੍ਰੇਮਿਕਾ ਦੇ ਅੰਤਿਮ ਸੰਸਕਾਰ ਦੌਰਾਨ ਚਿਤਾ ’ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੋਕ ਦਿੱਤਾ ਅਤੇ ਉਸ ਦੀ ਛਿੱਤਰ-ਪਰੇਡ ਕਰ ਦਿੱਤੀ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਨਿਊ ਕਾਂਪਟੀ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੀ ਸ਼ਾਮ ਨੂੰ 4 ਵਜੇ ਕਨਹਾਨ ਨਦੀ ਦੇ ਕੰਢੇ ਸ਼ਾਂਤੀ ਘਾਟ ’ਤੇ ਹੋਈ। ਨੌਜਵਾਨ ਦੀ ਪਛਾਣ ਅਨੁਰਾਗ ਰਾਜੇਂਦਰ ਮੇਸ਼ਰਾਮ (27) ਵਜੋਂ ਹੋਈ ਹੈ। ਡਿਪ੍ਰੈਸ਼ਨ ’ਚ ਆ ਕੇ ਉਸ ਦੀ ਪ੍ਰੇਮਿਕਾ ਨੇ ਆਪਣੀ ਜਾਨ ਦੇ ਦਿੱਤੀ ਸੀ।
IAS ਦੇ ਖਾਣੇ 'ਚ ਮਿਲਿਆ ਮਰਿਆ ਹੋਇਆ ਕੀੜਾ! ਗੁਰੂਗ੍ਰਾਮ ਦੇ ਲਗਜ਼ਰੀ ਰੈਸਟੋਰੈਂਟ 'ਚ ਹੋਇਆ ਹੰਗਾਮਾ
NEXT STORY