ਨੈਸ਼ਨਲ ਡੈਸਕ-ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ 'ਚ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਇਕੋਂ ਪਰਿਵਾਰ ਦੇ 4 ਜੀਆਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਤੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਨ੍ਹਾਂ ਮ੍ਰਿਤਕਾਂ 'ਚ ਮਾਂ ਸਮੇਤ ਤਿੰਨ ਧੀਆਂ ਨੇ ਮੌਤ ਨੂੰ ਗਲੇ ਲਾਇਆ ਹੈ। ਇਸ ਘਟਨਾ ਦਾ ਪਤਾ ਉਦੋ ਲੱਗਾ ਜਦੋਂ ਔਰਤ ਦਾ ਪਤੀ ਡਿਊਟੀ ਕਰ ਕੇ ਘਰ ਪਰਤਿਆ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਤੀ ਨੇ ਦੱਸਿਆ ਕਿ ਜਦੋਂ ਉਹ ਡਿਊਟੀ ਕਰ ਕੇ ਰਾਤੀ ਘਰ ਪਰਤਿਆ ਤਾਂ ਉਸਨੇ ਦਰਵਾਜ਼ਾ ਬੰਦ ਸੀ, ਜਦੋਂ ਉਸਨੇ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੇ ਹੋਸ਼ ਉਡ ਗਏ। ਘਰ ਦੇ ਅੰਦਰ ਪਤਨੀ ਤੇ ਤਿੰਨ ਧੀਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕ ਰਹੀਆਂ ਸਨ। ਇਹ ਘਟਨਾ ਭਿਵੰਡੀ ਸ਼ਹਿਰ ਦੇ ਕਮਾਟਘਰ ਦੇ ਫੇਨੇ ਪਾੜਾ ਇਲਾਕੇ 'ਚ ਵਾਪਰੀ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਤੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਘਟਨਾ ਬਾਰੇ ਸ਼ਨੀਵਾਰ ਸਵੇਰੇ ਪਤਾ ਲੱਗਾ। ਪੁਲਸ ਇਸ ਵੇਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਔਰਤ ਨੇ ਇਹ ਘਾਤਕ ਕਦਮ ਕਿਉਂ ਚੁੱਕਿਆ, ਇਸਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਪੁਲਸ ਸੁਸਾਈਡ ਨੋਟ ਤੇ ਪਰਿਵਾਰਕ ਪਿਛੋਕੜ ਦੀ ਜਾਂਚ ਕਰ ਰਹੀ ਹੈ। ਨਾਰਪੋਲੀ ਕੋਤਵਾਲੀ ਦੇ ਸੀਨੀਅਰ ਪੁਲਿਸ ਇੰਸਪੈਕਟਰ ਕ੍ਰਿਸ਼ਨਾਰਾਓ ਖਰਾਡੇ ਨੇ ਕਿਹਾ ਕਿ ਮਾਂ ਨੇ ਆਪਣੀਆਂ ਤਿੰਨ ਧੀਆਂ ਸਮੇਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਦਰਜ ਕਰ ਲਿਆ ਗਿਆ ਹੈ।
ਜਦੋਂ ਅਵਾਰਾ ਕੁੱਤੇ ਦਾ ਪਿੱਛਾ ਕਰਦੇ-ਕਰਦੇ ਘਰ 'ਚ ਜਾ ਵੜਿਆ ਤੇਂਦੁਆ...
NEXT STORY