ਭਾਗਲਪੁਰ : ਕਾਰ ਪ੍ਰੇਮੀਆਂ 'ਚ ਸਕਾਰਪੀਓ ਨੂੰ ਲੈ ਕੇ ਵੱਖਰੇ ਹੀ ਲੇਵਲ ਦੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਲਈ ਸਕਾਰਪੀਓ ਖਰੀਦਣਾ ਅਤੇ ਆਫਰੋਡਿੰਗ ਕਰਨਾ ਕਿਸੇ ਸੁਫਨੇ ਤੋਂ ਘੱਟ ਨਹੀਂ ਹੁੰਦਾ। ਅਜਿਹੇ 'ਚ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰ ਦੱਸਣ ਜਾ ਰਹੇ ਹਾਂ ਜਿਸ ਨੇ ਸਕਾਰਪੀਓ ਲਈ ਦੀਵਾਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਇਹ ਵੀ ਪੜ੍ਹੋ: ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਦਿਵਾਲੀ ਤੋਹਫਾ
ਦਰਅਸਲ, ਬਿਹਾਰ ਦੇ ਇੱਕ ਸ਼ਖਸ ਨੂੰ ਆਪਣੀ ਪਹਿਲੀ ਸਕਾਰਪੀਓ ਕਾਰ ਨਾਲ ਇੰਨਾ ਪਿਆਰ ਸੀ ਕਿ ਉਸ ਨੇ ਆਪਣੇ ਘਰ ਦੀ ਛੱਤ 'ਤੇ ਮਹਿੰਦਰਾ ਸਕਾਰਪੀਓ ਵਰਗੀ ਪਾਣੀ ਦੀ ਟੈਂਕੀ ਬਣਵਾ ਲਈ। ਸਕਾਰਪੀਓ ਲਈ ਅਜਿਹੀ ਦੀਵਾਨਗੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਫੌਜੀ ਸਕੂਲਾਂ 'ਚ ਸਾਲ 2021-22 ਤੋਂ ਸ਼ੁਰੂ ਕੀਤਾ ਜਾਵੇਗਾ ਓ.ਬੀ.ਸੀ. ਰਾਖਵਾਂਕਰਨ : ਰੱਖਿਆ ਸਕੱਤਰ
ਸ਼ਖਸ ਦੇ ਇਸ ਕੰਮ ਨੇ ਆਨੰਦ ਮਹਿੰਦਰਾ ਨੂੰ ਵੀ ਪ੍ਰਭਾਵਿਤ ਕੀਤਾ। ਆਨੰਦ ਮਹਿੰਦਰਾ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਕਾਰਪੀਓ ਟੈਂਕੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਸਕਾਰਪੀਓ ਘਰ ਦੀ ਛੱਤ 'ਤੇ ਚਮਕ ਰਹੀ ਹੈ। ਪਹਿਲੀ ਗੱਡੀ ਦੇ ਪ੍ਰਤੀ ਪਿਆਰ ਨੂੰ ਅਸੀਂ ਸਲਾਮ ਕਰਦੇ ਹਾਂ। ਘਰ ਦੇ ਮਾਲਿਕ ਨੂੰ ਮੇਰਾ ਸਨਮਾਨ।'
ਜਾਣਕਾਰੀ ਮੁਤਾਬਕ ਬਿਹਾਰ ਦੇ ਭਾਗਲਪੁਰ ਦੇ ਰਹਿਣ ਵਾਲੇ ਇੰਤਸਰ ਆਲਮ ਨੇ ਆਪਣੀ ਪਹਿਲੀ ਕਾਰ ਦੇ ਰੂਪ 'ਚ ਮਹਿੰਦਰਾ ਸਕਾਰਪੀਓ ਖਰੀਦੀ ਸੀ। ਹੁਣ ਉਨ੍ਹਾਂ ਦੀ ਪਹਿਲੀ ਸਕਾਰਪੀਓ ਦਾ ਇੱਕ ਮਾਡਲ ਉਨ੍ਹਾਂ ਦੇ ਚਾਰ ਮੰਜਿਲਾ ਘਰ ਦੀ ਛੱਤ 'ਤੇ ਖੜ੍ਹਾ ਹੈ। ਇਹ ਅਸਲੀ ਮਹਿੰਦਰਾ ਸਕਾਰਪੀਓ ਵਰਗਾ ਦਿਸਦਾ ਹੈ ਪਰ ਇਹ ਇੱਕ ਪਾਣੀ ਦੀ ਟੈਂਕੀ ਹੈ। ਜਾਣਕਾਰੀ ਮੁਤਾਬਕ ਇਸ ਟੈਂਕੀ ਨੂੰ ਬਣਾਉਣ ਲਈ 2.5 ਲੱਖ ਰੁਪਏ ਖ਼ਰਚ ਕੀਤੇ ਹਨ।
ਫਾਰੂਖ ਅਬਦੁੱਲਾ 'ਤੇ ਮੁੜ ਲੱਗੀ ਪਾਬੰਦੀ, ਨਮਾਜ਼ ਲਈ ਹਜ਼ਰਤਬਲ ਦਰਗਾਹ ਜਾਣ ਤੋਂ ਰੋਕਿਆ
NEXT STORY