ਤਿਰੂਵੰਨਤਪੁਰਮ-ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਕਡਾਊਨ ਲਾਇਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਦੇਸ਼ 'ਚ ਲਾਕਡਾਊਨ ਦੀਆਂ ਸਥਿਤੀਆਂ ਦੌਰਾਨ ਕੇਰਲ 'ਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ। ਦਰਅਸਲ ਇੱਥੇ ਇਕ ਬੀਮਾਰ ਬਜ਼ੁਰਗ ਨੂੰ ਆਟੋ ਰਾਹੀਂ ਉਸ ਦਾ ਪੁੱਤਰ ਹਸਪਤਾਲ ਲਿਜਾ ਰਿਹਾ ਸੀ ਤਾਂ ਪੁਲਸ ਨੇ ਆਟੋ ਰੋਕ ਦਿੱਤਾ, ਜਿਸ ਕਾਰਨ ਬੀਮਾਰ ਬਜ਼ੁਰਗ ਨੂੰ ਉਸ ਦਾ ਪੁੱਤਰ ਗੋਦੀ ਚੁੱਕ ਸੜਕ 'ਤੇ ਦੌੜਦਾ ਹੋਇਆ ਹਸਪਤਾਲ ਪਹੁੰਚਿਆ। ਇਸ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਇਹ ਪੂਰੀ ਘਟਨਾ ਕੇਰਲ ਦੇ ਪਨਲੂਰ ਸ਼ਹਿਰ ਦੀ ਦੱਸੀ ਜਾ ਰਹੀ ਹੈ। ਇੱਥੇ ਇਕ 65 ਸਾਲਾ ਬਜ਼ੁਰਗ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ, ਤਾਂ ਉਸ ਬੀਮਾਰ ਬਜ਼ੁਰਗ ਨੂੰ ਹਸਪਤਾਲ ਲਿਜਾਣ ਲਈ ਉਸ ਦੇ ਪੁੱਤਰ ਨੇ ਇਕ ਆਟੋ ਨੂੰ ਘਰ ਤੱਕ ਬੁਲਾ ਲਿਆ ਸੀ ਪਰ ਪੁਲਸ ਨੇ ਇਸ ਆਟੋ ਨੂੰ ਘਰ ਤੋਂ 1 ਕਿਲੋਮੀਟਰ ਦੀ ਦੂਰੀ 'ਤੇ ਇਕ ਚੈੱਕ ਪੋਸਟ 'ਤੇ ਹੀ ਰੋਕ ਦਿੱਤਾ। ਲਾਕਡਾਊਨ ਦੌਰਾਨ ਜਦੋਂ ਕੋਈ ਹੋਰ ਰਸਤਾ ਨਾ ਮਿਲਿਆ ਤਾਂ ਬੀਮਾਰ ਬਜ਼ੁਰਗ ਦੇ ਪੁੱਤਰ ਨੇ ਉਸ ਨੂੰ ਗੋਦ 'ਚ ਚੁੱਕ ਕੇ ਦੌੜ ਪਿਆ। ਇਸ ਤੋਂ ਬਾਅਦ ਪੁੱਤਰ ਆਪਣੇ ਪਿਤਾ ਨੂੰ ਲੈ ਕੇ ਹਸਪਤਾਲ ਪਹੁੰਚਿਆ।
ਵਿਆਹ ਦੇ 40 ਸਾਲ ਬਾਅਦ 54 ਸਾਲ ਦੀ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ
NEXT STORY