ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਚੱਲਦੀ ਕਾਰ ਦੇ ਅੱਗੇ ਅਚਾਨਕ ਤੇਂਦੂਆ ਆ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ 'ਚ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਆਈ-20 ਕਾਰ 'ਚ ਸਵਾਰ ਗੋਹਾਰ ਮੰਡਲ ਦਾ ਵਪਾਰੀ ਆਪਣੇ ਘਰ ਜਾ ਰਿਹਾ ਸੀ ਕਿ ਗੋਹਾਰ ਮੰਡਲ ਕਲੋਟੀ ਮੋੜ 'ਤੇ ਅਚਾਨਕ ਕਾਰ ਦੇ ਸਾਹਮਣੇ ਤੇਂਦੂਆ ਆ ਗਿਆ ਜਿਸ ਕਾਰਨ ਕਾਰ ਅਣਕੰਟਰੋਲ ਹੋ ਕੇ ਦੂਜੇ ਰੋਡ 'ਤੇ ਪਲਟ ਗਈ। ਇਸ ਦੌਰਾਨ ਕਾਰ 'ਚ ਅੱਗ ਲੱਗ ਗਈ ਅਤੇ ਕਾਰ ਸਵਾਰ ਨੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਸਮੇਤ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚੇ ਪਰ ਉਦੋਂ ਤੱਕ ਕਾਰ ਕਾਫੀ ਨੁਕਸਾਨੀ ਜਾ ਚੁੱਕੀ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ ਫਿਲਹਾਲ ਜ਼ਖਮੀ ਕੇਵਲ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਨੇਰਚੌਕ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ।
ਛੱਤੀਸਗੜ੍ਹ ਦੇ ਇਸ ਪਿੰਡ 'ਚ ਬਿਜਲੀ ਨਹੀਂ, ਫਿਰ ਵੀ ਲੋਕਾਂ ਨੂੰ ਭੇਜ ਦਿੱਤਾ ਬਿੱਲ
NEXT STORY