ਨੈਸ਼ਨਲ ਡੈਸਕ- ਮਣੀਪੁਰ 'ਚ 3 ਮਈ ਤੋਂ ਯਾਨੀ ਕਰੀਬ 8 ਮਹੀਨਿਆਂ ਤੋਂ ਹਿੰਸਾ ਜਾਰੀ ਹੈ। ਇਸ ਕਾਰਨ 1800 ਦੇ ਕਰੀਬ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਚੌਪਟ ਹੋ ਗਿਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਮੈਤੇਈ-ਕੁਕੀ ਵਿਦਿਆਰਥੀ ਹਨ, ਜੋ ਹਿੰਸਾ ਸ਼ੁਰੂ ਹੁੰਦੇ ਹੀ ਕਾਲਜ ਛੱਡ ਕੇ ਘਰ ਪਰਤ ਆਏ ਸਨ।
ਰਾਜ ਸਰਕਾਰ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ (ਐਨ. ਐਮ. ਸੀ.) ਨੇ ਕਾਲਜ ਤੋਂ ਦੂਰ ਹੋਰ ਇਮਾਰਤਾਂ ਵਿੱਚ ਕਲਾਸਾਂ ਸ਼ੁਰੂ ਕਰ ਦਿੱਤੀਆਂ, ਪਰ ਇੱਥੇ ਮੇਜ਼ਾਂ ਅਤੇ ਕੁਰਸੀਆਂ ਤੋਂ ਇਲਾਵਾ ਕੁਝ ਨਹੀਂ ਹੈ। ਨਾ ਪ੍ਰੈਕਟੀਕਲ ਲਈ ਪ੍ਰਬੰਧ, ਨਾ ਹੀ ਪ੍ਰੈਕਟਿਸ ਲਈ ਮਰੀਜ਼।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਗਣਤੰਤਰ ਦਿਵਸ ਸਮਾਰੋਹ ’ਚ ਸ਼ਾਮਲ ਹੋਣ ਭਾਰਤ ਨਹੀਂ ਆਉਣਗੇ
ਇੱਥੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਨਿਯੁਕਤ ਅਧਿਆਪਕ ਡਰ ਕਾਰਨ ਹਫ਼ਤੇ ਵਿੱਚ ਦੋ-ਤਿੰਨ ਦਿਨ ਹੀ ਆ ਰਹੇ ਹਨ। ਬੇਨਿਯਮੀਆਂ ਕਾਰਨ ਸਮੈਸਟਰ ਦੀਆਂ ਪ੍ਰੀਖਿਆਵਾਂ ਨਹੀਂ ਹੋ ਸਕੀਆਂ। ਇਹ ਕਦੋਂ ਹੋਵੇਗਾ? NMC-ਕਾਲਜ ਇਸ ਗੱਲ 'ਤੇ ਚੁੱਪ ਹਨ ਕਿ ਪੰਜ ਮਹੀਨਿਆਂ ਦੀ ਪੜ੍ਹਾਈ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ।
ਦੂਜੇ ਪਾਸੇ, ਸਰਕਾਰ ਨੇ ਕੁਕੀ ਦੇ ਵਿਦਿਆਰਥੀਆਂ ਲਈ ਚੂਰਾਚੰਦਪੁਰ ਮੈਡੀਕਲ ਕਾਲਜ, ਰੀਜਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (RIMS), ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (GENIMS) ਅਤੇ ਪ੍ਰਾਈਵੇਟ ਕਾਲਜ ਸ਼ੀਜਾ ਅਕੈਡਮੀ ਆਫ਼ ਹੈਲਥ ਸਾਇੰਸਜ਼ (SAHS) ਵਿਖੇ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ : ਜਾਣੋ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨਲਾਲ ਸ਼ਰਮਾ ਦੀ ਜਾਇਦਾਦ ਬਾਰੇ, ਸਿਰ 'ਤੇ ਹੈ 35 ਲੱਖ ਰੁਪਏ ਦਾ ਕਰਜ਼ਾ
ਵਿਦਿਆਰਥੀਆਂ ਗੱਲਬਾਤ ਦੌਰਾਨ ਦੱਸਿਆ ਕਿ ਮਈ-ਜੂਨ ਵਿੱਚ ਪੜ੍ਹਾਈ ਠੱਪ ਹੋ ਗਈ। ਜੁਲਾਈ ਵਿੱਚ ਮੁੱਖ ਕਾਲਜ ਅਤੇ ਹੋਸਟਲ ਤੋਂ ਦੂਰ ਹੋਰ ਇਮਾਰਤਾਂ ਵਿੱਚ ਪਹਿਲੇ ਅਤੇ ਦੂਜੇ ਸਾਲ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਪਰ ਡਰ ਕਾਰਨ ਨਾ ਤਾਂ ਵਿਦਿਆਰਥੀ ਆਏ ਅਤੇ ਨਾ ਹੀ ਅਧਿਆਪਕ। ਸਤੰਬਰ ਵਿੱਚ ਨਵੇਂ ਬੈਚ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ, ਪਰ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ ਤੇ ਹਾਲਾਤ ਬਦ ਤੋਂ ਬਦਤਰ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਦੇਵ ਦੇ ਸੁਰੱਖਿਆ ਕਰਮੀ ਨੇ ਵੀ ਹਸਪਤਾਲ 'ਚ ਤੋੜਿਆ ਦਮ, ਸ਼ੂਟਰਾਂ ਨੇ ਮਾਰੀਆਂ ਸੀ ਗੋਲੀਆਂ
NEXT STORY