ਪਟਨਾ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਸੂਬੇ ਦੇ ਗਰੀਬਾਂ ਨੂੰ ਸਲਾਹ ਦਿੱਤੀ ਕਿ ਉਹ ਅਮੀਰ ਲੋਕਾਂ ਤੋਂ ਸ਼ਰਾਬ ਪੀਣ ਦੀ ਕਲਾ ਸਿੱਖਣ ਜੋ ਨਸ਼ਾ ਕਰਨ ਤੋਂ ਬਾਅਦ ਹੰਗਾਮਾ ਨਹੀਂ ਕਰਦੇ ਅਤੇ ਚੁੱਪ-ਚਾਪ ਸੌਂ ਜਾਂਦੇ ਹਨ। ਦੱਸ ਦੇਈਏ ਕਿ ਬਿਹਾਰ ’ਚ ਸ਼ਰਾਬ ’ਤੇ ਪਾਬੰਦੀ ਲਾਗੂ ਹੈ। ਮਾਂਝੀ ਦੀ ਪਾਰਟੀ ਹਿੰਦੁਸਤਾਨੀ ਅਵਾਮ ਮੋਰਚਾ ਸੂਬੇ ਦੇ ਸੱਤਾਧਾਰੀ ਗੱਠਜੋੜ ਵਿਚ ਭਾਈਵਾਲ ਹੈ।
ਮਾਂਝੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਟਿੱਪਣੀ ਕੀਤੀ। ਇਕ ਸ਼ਰਾਬੀ ਦੀ ਗ੍ਰਿਫਤਾਰੀ ਬਾਰੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਨਰਥ ਹੋ ਰਿਹਾ ਹੈ। ਇਕ-ਦੋ ਪੈਗ ਲੈਣ ’ਚ ਕੁਝ ਵੀ ਗਲਤ ਨਹੀਂ ਹੈ। ਉਨ੍ਹਾਂ ਨੂੰ ਬਜ਼ੁਰਗ ਸਾਹਬਾਂ ਦੀ ਨਕਲ ਕਰਨੀ ਚਾਹੀਦੀ ਹੈ ਜੋ ਰਾਤ ਨੂੰ ਚੁੱਪ-ਚਾਪ ਕੁਝ ਚੁਸਕੀਆਂ ਲੈਂਦੇ ਹਨ ਅਤੇ ਸੌਂ ਜਾਂਦੇ ਹਨ। ਇਸ ਲਈ ਕਦੇ ਵੀ ਫੜੇ ਨਹੀਂ ਜਾਂਦੇ। ਮਾਂਝੀ ਨੇ ਡਾਕਟਰੀ ਆਧਾਰ ’ਤੇ ਸੀਮਤ ਮਾਤਰਾ ਵਿਚ ਅਲਕੋਹਲ ਦੇ ਲਾਭਾਂ ਬਾਰੇ ਅਖਬਾਰਾਂ ਦੇ ਲੇਖਾਂ ਦਾ ਹਵਾਲਾ ਵੀ ਦਿੱਤਾ।
ਜ਼ਿਕਰਯੋਗ ਹੈ ਕਿ ਬਿਹਾਰ ’ਚ ਅਪ੍ਰੈਲ 2016 ਤੋਂ ਸ਼ਰਾਬ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਹੈ। ਸ਼ਰਾਬਬੰਦੀ ਦਾ ਇਹ ਕਦਮ ਨਿਤੀਸ਼ ਕੁਮਾਰ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਔਰਤਾਂ ਨਾਲ ਕੀਤੇ ਵਾਅਦੇ ਤੋਂ ਬਾਅਦ ਚੁੱਕਿਆ ਗਿਆ ਹੈ।
ਆਫ ਦਿ ਰਿਕਾਰਡ : ਧਨਖੜ ਨੂੰ ਚੁਣਨ ਦਾ ਰਾਜ਼
NEXT STORY