ਨਵੀਂ ਦਿੱਲੀ- ਦੇਸ਼ ਦੀ ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਐਤਵਾਰ ਯਾਨੀ ਕਿ ਅੱਜ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਰ ’ਤੇ ਸਾਂਝੀਆਂ ਕੀਤੀਆਂ ਅਤੇ ਟਵੀਟ ਕੀਤਾ। ਸਿਰਸਾ ਨੇ ਟਵੀਟ ਕਰ ਕੇ ਲਿਖਿਆ, ‘‘ਮੈਨੂੰ ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਨਾਲ ਮੁਲਾਕਾਤ ਕਰਨ ਦਾ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੀ ਨਿਮਰਤਾ ਬੇਮਿਸਾਲ ਹੈ। ਮੈਨੂੰ ਭਰੋਸਾ ਹੈ ਕਿ ਉਹ ਪੀਪੁਲਜ਼ ਪ੍ਰੈਸੀਡੈਂਟ ਹੋਵੇਗੀ। ਉਨ੍ਹਾਂ ਦਾ ਉਭਾਰ ਇਕ ਨਵੇਂ ਅਤੇ ਭਰੋਸੇਮੰਦ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ। ਅਸੀਂ ਉਨ੍ਹਾਂ ਨੂੰ ਆਪਣੇ ਦੇਸ਼ ਦੇ ਰਾਸ਼ਟਰਪਤੀ ਦੇ ਰੂਪ ’ਚ ਪਾ ਕੇ ਖੁਸ਼ ਹਾਂ।
ਇਹ ਵੀ ਪੜ੍ਹੋ- ਦ੍ਰੌਪਦੀ ਮੁਰਮੂ ਭਲਕੇ ਚੁੱਕੇਗੀ ਰਾਸ਼ਟਰਪਤੀ ਅਹੁਦੇ ਦੀ ਸਹੁੰ, 21 ਤੋਪਾਂ ਦੀ ਦਿੱਤੀ ਜਾਵੇਗੀ ਸਲਾਮੀ
ਯਸ਼ਵੰਤ ਸਿਨਹਾ ਨੂੰ ਹਰਾ ਕੇ ਰਚਿਆ ਇਤਿਹਾਸ-
ਦੱਸਣਯੋਗ ਹੈ ਕਿ 64 ਸਾਲਾ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਵਿਰੋਧੀ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਮੁਰਮੂ ਨੇ ਵੋਟਰਾਂ ਸਮੇਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ 64 ਫੀਸਦੀ ਤੋਂ ਵੱਧ ਜਾਇਜ਼ ਵੋਟਾਂ ਹਾਸਲ ਕੀਤੀਆਂ ਅਤੇ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੀ। ਉਹ ਦੇਸ਼ ਦੀ 15ਵੀਂ ਰਾਸ਼ਟਰਪਤੀ ਬਣੇਗੀ। ਮੁਰਮੂ ਨੂੰ 6,76,803 ਵੋਟਾਂ ਮਿਲੀਆਂ ਜਦਕਿ ਸਿਨਹਾ ਨੂੰ 3,80,177 ਵੋਟਾਂ ਮਿਲੀਆਂ। ਉਹ ਚੋਟੀ ਦੇ ਅਹੁਦੇ 'ਤੇ ਕਾਬਜ਼ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਵੇਗੀ। ਉਹ ਰਾਸ਼ਟਰਪਤੀ ਬਣਨ ਵਾਲੀ ਦੂਜੀ ਮਹਿਲਾ ਵੀ ਹੈ। ਭਲਕੇ ਯਾਨੀ ਕਿ ਸੋਮਵਾਰ ਨੂੰ ਮੁਰਮੂ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੇਗੀ।
ਇਹ ਵੀ ਪੜ੍ਹੋ- ਨੀਰਜ ਚੋਪੜਾ ਦੀ ਜਿੱਤ ਦੇ ਜਸ਼ਨ ’ਚ ਡੁੱਬਿਆ ਪੂਰਾ ਪਿੰਡ, ਬੀਬੀਆਂ ਨੇ ਨੱਚ-ਗਾ ਕੇ ਮਨਾਈ ਖੁਸ਼ੀ
ਫਲਾਈਟ 'ਚ ਡਾਕਟਰ ਬਣੀ ਤੇਲੰਗਾਨਾ ਦੀ ਰਾਜਪਾਲ, ਬਚਾਈ IPS ਅਧਿਕਾਰੀ ਦੀ ਬਚਾਈ ਜਾਨ
NEXT STORY