ਤੇਲੰਗਾਨਾ- ਦਿੱਲੀ ਤੋਂ ਹੈਦਰਾਬਾਦ ਜਾ ਰਹੀ ਇਕ ਫਲਾਈਟ 'ਚ ਸਵਾਰ ਤੇਲੰਗਾਨਾ ਦੀ ਰਾਜਪਾਲ ਡਾ. ਤਮਿਲਸਾਈ ਸੁੰਦਰਰਾਜਨ ਨੇ ਸ਼ਨੀਵਾਰ ਨੂੰ ਇਕ ਡਾਕਟਰ ਬਣ ਕੇ ਇਕ ਯਾਤਰੀ ਦੀ ਜਾਨ ਬਚਾਈ। ਦਰਅਸਲ ਇਸ ਫਲਾਈਟ 'ਚ ਸਵਾਰ ਇਕ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਪੱਧਰ ਦੇ ਆਈ.ਪੀ.ਐੱਸ. ਅਧਿਕਾਰੀ ਕ੍ਰਿਪਾਨੰਦ ਤ੍ਰਿਪਾਠੀ ਉਜੇਲਾ ਦੀ ਅਚਾਨਕ ਸਿਹਤ ਵਿਗੜ ਗਈ। ਸਥਿਤੀ ਨੂੰ ਦੇਖਦੇ ਹੋਏ ਰਾਜਪਾਲ ਡਾ. ਤਾਮਿਲਸਾਈ ਸੁੰਦਰਰਾਜਨ ਨੇ ਇਕ ਡਾਕਟਰ ਵਜੋਂ ਆਪਣੀ ਡਿਊਟੀ ਨਿਭਾਈ ਅਤੇ ਉਨ੍ਹਾਂ ਦੀ ਮੁਢਲੀ ਜਾਂਚ ਕਰ ਕੇ ਮਦਦ ਕੀਤੀ। ਉਨ੍ਹਾਂ ਦੇ ਇਸ ਕੰਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਆਈ.ਪੀ.ਐੱਸ. ਅਧਿਕਾਰੀ ਦੀ ਸਿਹਤ ਵਿਗੜਨ ਤੋਂ ਬਾਅਦ ਏਅਰ ਹੋਸਟੈੱਸ ਨੇ ਐਮਰਜੈਂਸੀ ਕਾਲ ਕੀਤੀ ਅਤੇ ਪੁੱਛਿਆ ਕਿ ਕੀ ਇਸ ਫਲਾਈਟ ਵਿਚ ਕੋਈ ਡਾਕਟਰ ਹੈ? ਇਹ ਸੁਣ ਕੇ ਰਾਜਪਾਲ ਡਾ. ਤਾਮਿਲਸਾਈ ਸੁੰਦਰਰਾਜਨ ਜੋ ਪੇਸ਼ੇ ਤੋਂ ਡਾਕਟਰ ਹਨ, ਉਨ੍ਹਾਂ ਨੇ ਆਈ.ਪੀ.ਐੱਸ. ਅਧਿਕਾਰੀ ਦੀ ਮਦਦ ਕੀਤੀ।
ਹੈਦਰਾਬਾਦ 'ਚ ਫਲਾਈਟ ਦੇ ਪਹੁੰਚਣ 'ਤੇ ਉਨ੍ਹਾਂ ਨੂੰ ਸਿੱਧੇ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਡੇਂਗੂ ਬੁਖ਼ਾਰ ਹੈ। ਉਸ ਸਮੇਂ ਉਨ੍ਹਾਂ ਦੇ ਪਲੇਟਲੈਟਸ ਦੀ ਗਿਣਤੀ 14,000 ਤੱਕ ਘੱਟ ਗਈ ਸੀ। ਉਜੇਲਾ ਨੇ ਸੁੰਦਰਰਾਜਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਮੈਡਮ ਰਾਜਪਾਲ ਉਸ ਫਲਾਈਟ 'ਚ ਨਾ ਹੁੰਦੇ ਤਾਂ ਮੈਂ ਬਚ ਨਹੀਂ ਬਚ ਪਾਉਂਦਾ। ਉਨ੍ਹਾਂ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ। ਜ਼ਿਕਰਯੋਗ ਹੈ ਕਿ ਕ੍ਰਿਪਾਨੰਦ ਤ੍ਰਿਪਾਠੀ ਉਜੇਲਾ 1994 ਬੈਚ ਦੇ ਅਧਿਕਾਰੀ ਹਨ। ਡੇਂਗੂ ਬੁਖ਼ਾਰ ਤੋਂ ਬਾਅਦ ਉਹ ਹੈਦਰਾਬਾਦ ਦੇ ਇਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਜੇਲਾ ਨੇ ਸ਼ਨੀਵਾਰ ਨੂੰ ਫੋਨ 'ਤੇ ਕਿਹਾ ਕਿ 'ਮੈਡਮ ਗਵਰਨਰ ਨੇ ਮੇਰੀ ਜਾਨ ਬਚਾਈ। ਉਨ੍ਹਾਂ ਨੇ ਮਾਂ ਵਾਂਗ ਮੇਰੀ ਮਦਦ ਕੀਤੀ। ਨਹੀਂ ਤਾਂ ਮੈਂ ਹਸਪਤਾਲ ਨਹੀਂ ਪਹੁੰਚ ਪਾਉਂਦਾ।" ਆਂਧਰਾ ਪ੍ਰਦੇਸ਼ ਕੈਡਰ ਨਾਲ ਸਬੰਧਤ ਉਜੇਲਾ ਇਸ ਸਮੇਂ ਵਧੀਕ ਡੀ.ਜੀ.ਪੀ. (ਸੜਕ ਸੁਰੱਖਿਆ) ਵਜੋਂ ਤਾਇਨਾਤ ਹਨ। ਉਜੇਲਾ ਨੇ ਕਿਹਾ ਕਿ ਉਸ ਸਮੇਂ ਮੇਰੇ ਦਿਲ ਦੀ ਧੜਕਣ ਸਿਰਫ਼ 39 ਸੀ ਜਦੋਂ ਮੈਡਮ ਰਾਜਪਾਲ ਨੇ ਇਸ ਨੂੰ ਮਾਪਿਆ। ਉਨ੍ਹਾਂ ਨੇ ਮੈਨੂੰ ਅੱਗੇ ਝੁਕਣ ਦੀ ਸਲਾਹ ਦਿੱਤੀ ਅਤੇ ਮੈਨੂੰ ਆਰਾਮ ਕਰਨ 'ਚ ਮਦਦ ਕੀਤੀ, ਜਿਸ ਨਾਲ ਮੇਰਾ ਸਾਹ ਸਥਿਰ ਹੋ ਸਕਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨੀਰਜ ਚੋਪੜਾ ਦੀ ਜਿੱਤ ਦੇ ਜਸ਼ਨ ’ਚ ਡੁੱਬਿਆ ਪੂਰਾ ਪਿੰਡ, ਬੀਬੀਆਂ ਨੇ ਨੱਚ-ਗਾ ਕੇ ਮਨਾਈ ਖੁਸ਼ੀ
NEXT STORY