ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਦੀ ਕਮਾਨ ਗਾਂਧੀ ਪਰਿਵਾਰ ਦੇ ਬਾਹਰ ਕਿਸੇ ਹੋਰ ਨੂੰ ਸੌਂਪੇ ਜਾਣ ਦੇ ਰਾਹੁਲ ਗਾਂਧੀ ਦੇ ਵਿਚਾਰ ਦਾ ਸਮਰਥਨ ਕਰਨ ਦੀਆਂ ਖਬਰਾਂ ਨਾਲ ਜੂਝ ਰਹੀ ਕਾਂਗਰਸ ਨੇ ਅੱਜ ਇੱਕ ਖੁਲਾਸਾ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਸਤੀਫਾ ਦੇਣ ਅਤੇ ਰਾਹੁਲ ਗਾਂਧੀ ਲਈ ਰਸਤਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਰਾਹੁਲ ਗਾਂਧੀ ਨੇ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ, ਗੈਰ ਗਾਂਧੀ ਕਾਂਗਰਸ ਪ੍ਰਧਾਨ ਤੋਂ ਪ੍ਰਿਯੰਕਾ ਗਾਂਧੀ ਦੇ ਸਹਿਮਤੀ ਜਤਾਉਣ ਦੀਆਂ ਖਬਰਾਂ 'ਤੇ ਪਾਰਟੀ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਪ੍ਰਿਯੰਕਾ ਗਾਂਧੀ ਦੀ ਇੱਕ ਸਾਲ ਪੁਰਾਣੀ ਟਿੱਪਣੀ 'ਚ ਅਚਾਨਕ ਪੈਦਾ ਹੋਏ ਪ੍ਰਯੋਜਿਤ ਮੀਡੀਆ ਦੀ ਰੂਚੀ ਦੇ ਖੇਡ ਨੂੰ ਸਮਝਦੇ ਹਾਂ।
ਕਾਂਗਰਸ ਦੇ ਬੁਲਾਰਾ ਸ਼ਕਤੀ ਸਿੰਘ ਗੋਹਿਲ ਨੇ ਸਾਬਕਾ ਪੀ.ਐੱਮ. ਮਨਮੋਹਨ ਸਿੰਘ 'ਤੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਮਨਮੋਹਨ ਸਿੰਘ ਆਪਣਾ ਅਹੁਦਾ ਛੱਡਣਾ ਚਾਹੁੰਦੇ ਸਨ। ਇਹ ਦਰਸ਼ਾਉਂਦਾ ਹੈ ਕਿ ਆਪਣੇ ਪਰਿਵਾਰ ਦੀ ਤਰ੍ਹਾਂ ਰਾਹੁਲ ਗਾਂਧੀ ਵੀ ਕਦੇ ਸੱਤਾ ਲਈ ਚਾਹਵਾਨ ਨਹੀਂ ਸਨ। ਇੱਕ ਇੰਟਰਵਿਊ ਦੇ ਕੁੱਝ ਹਿੱਸੇ ਨੂੰ ਲੈ ਕੇ ਮੀਡੀਆ 'ਚ ਪ੍ਰਿਯੰਕਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਖਬਰਾਂ ਚੱਲ ਰਹੀਆਂ ਹਨ। ਇਹ ਇੰਟਰਵਿਊ ਪ੍ਰਦੀਪ ਛਿੱਬਰ ਅਤੇ ਹਰਸ਼ ਸ਼ਾਹ ਦੀ ਇੱਕ ਕਿਤਾਬ ਇੰਡੀਆ ਟੁਮਾਰੋ ਦਾ ਇੱਕ ਹਿੱਸਾ ਹੈ। ਕਾਂਗਰਸ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਇਹ ਇੰਟਰਵਿਊ ਇੱਕ ਸਾਲ ਪਹਿਲਾਂ ਦਿੱਤੀ ਸੀ।
ਕਾਂਗਰਸ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਬੁੱਧਵਾਰ ਨੂੰ ਆਪਣੇ ਟਵੀਟ 'ਚ ਲਿਖਿਆ, ਅਸੀਂ (ਕਾਂਗਰਸ) ਪ੍ਰਿਯੰਕਾ ਗਾਂਧੀ ਦੀ ਇੱਕ ਸਾਲ ਪੁਰਾਣੀ ਟਿੱਪਣੀ 'ਚ ਅਚਾਨਕ ਪੈਦਾ ਹੋਈ ਪ੍ਰਾਯੋਜਿਤ ਮੀਡੀਆ ਦੀ ਰੁਚੀ ਦੇ ਖੇਡ ਨੂੰ ਸਮਝਦੇ ਹਾਂ। ਅੱਜ ਸਮਾਂ ਹੈ ਮੋਦੀ-ਸ਼ਾਹ ਵੱਲੋਂ ਭਾਰਤੀ ਲੋਕਤੰਤਰ 'ਤੇ ਕੀਤੇ ਬਰਬਰਤਾਪੂਰਣ ਹਮਲੇ ਦਾ ਸਾਹਮਣਾ ਕਰਨ ਅਤੇ ਦਲੇਰੀ ਨਾਲ ਇਸ ਨਾਲ ਲੋਹਾ ਲੈਣ ਦਾ। ਉਨ੍ਹਾਂ ਨੇ ਇਹ ਵੀ ਕਿਹਾ, ਨਹਿਰੂ-ਗਾਂਧੀ ਪਰਿਵਾਰ ਨੇ ਸੱਤਾ ਦੇ ਮੋਹ ਤੋਂ ਦੂਰ, ਹਮੇਸ਼ਾ ਸੇਵਾਭਾਅ ਨਾਲ ਕਾਂਗਰਸ ਨੂੰ ਇੱਕ ਨਿਯਮ 'ਚ ਬੰਨ੍ਹੇ ਰੱਖਿਆ ਹੈ। 2004 'ਚ ਸੋਨੀਆ ਜੀ ਨੇ ਸੱਤਾ ਦੀ ਬਜਾਏ ਪਾਰਟੀ ਦੀ ਸੇਵਾ ਚੁਣੀ। 2019 'ਚ ਰਾਹੁਲ ਜੀ ਨੇ ਵੀ ਮਜ਼ਬੂਤ ਵਿਸ਼ਵਾਸ ਦੀ ਹਿੰਮਤ ਦਿਖਾਈ ਅਤੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਆਪਣੇ ਤੀਸਰੇ ਟਵੀਟ 'ਚ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੀ ਅਗਵਾਈ ਨੂੰ ਲੈ ਕੇ ਬਚਾਅ ਕੀਤਾ ਹੈ। ਉਨ੍ਹਾਂ ਕਿਹਾ, ਲੱਖਾਂ ਕਾਂਗਰਸ ਕਰਮਚਾਰੀ ਰਾਹੁਲ ਗਾਂਧੀ ਦੇ ਅਣਥੱਕ ਸੰਘਰਸ਼ ਅਤੇ ਸੰਕਲਪ ਦੇ ਗਵਾਹ ਹਨ, ਜਿਸ ਦੇ ਨਾਲ ਉਨ੍ਹਾਂ ਨੇ ਇਸ ਲੜਾਈ ਦੀ ਅਗਵਾਈ ਕੀਤੀ ਹੈ। ਇੰਟਰਵਿਊ 'ਚ ਪ੍ਰਿਯੰਕਾ ਗਾਂਧੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਹ ਗਾਂਧੀ ਪਰਿਵਾਰ ਦੇ ਬਾਹਰ ਦੇ ਕਿਸੇ ਸ਼ਖਸ ਨੂੰ ਬਾਸ ਦੇ ਰੂਪ 'ਚ ਸਵੀਕਾਰ ਕਰਣਗੀ। ਉਨ੍ਹਾਂ ਦੀ ਇਹ ਟਿੱਪਣੀ ਕਾਂਗਰਸ ਅਤੇ ਉਸ ਦੀ ਅਗਵਾਈ ਨੂੰ ਲੈ ਕੇ ਹੈ। ਪਿਛਲੇ ਸਾਲ ਹੋਈਆਂ ਆਮ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਾਰਟੀ ਦੀ ਅਗਵਾਈ ਨੂੰ ਲੈ ਕੇ ਸਵਾਲ ਉਠ ਰਹੇ ਹਨ।
ਕਰਨਾਟਕ ’ਚ ਹੜ੍ਹ ਦਾ ਕਹਿਰ; ਪਾਣੀ ’ਚ ਡੁੱਬਿਆ ਮਕਾਨ
NEXT STORY