ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਭਾਵ ਅੱਜ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ 52ਵੀਂ ਵਾਰ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਨੇ ਸ਼ਿਵਕੁਮਾਰ ਸਵਾਮੀ ਜੀ ਨੂੰ ਯਾਦ ਕਰਦਿਆਂ ਕੀਤੀ। ਮੋਦੀ ਨੇ ਕਿਹਾ ਕਿ ਇਸ ਮਹੀਨੇ ਦੀ 21 ਤਰੀਕ ਨੂੰ ਦੇਸ਼ ਨੂੰ ਇਕ ਦੁੱਖ ਭਰਿਆ ਸਮਾਚਾਰ ਮਿਲਿਆ। ਕਰਨਾਟਕ ਵਿਚ ਟੁਮਕੁਰ ਜ਼ਿਲੇ ਦੇ ਸ਼੍ਰੀ ਸਿੱਧਗੰਗਾ ਮੱਠ ਦੇ ਮਹੰਤ ਸ਼ਿਵਕੁਮਾਰ ਸਵਾਮੀ ਜੀ ਸਾਡੇ ਵਿਚ ਨਹੀਂ ਰਹੇ। ਸ਼ਿਵਕੁਮਾਰ ਨੇ ਆਪਣੀ ਪੂਰੀ ਜ਼ਿੰਦਗੀ ਸਮਾਜ ਦੀ ਸੇਵਾ ਵਿਚ ਸਮਰਪਿਤ ਕਰ ਦਿੱਤੀ।
ਇਸ ਤੋਂ ਬਾਅਦ ਮੋਦੀ ਨੇ ਕਿਹਾ ਕਿ 25 ਜਨਵਰੀ ਨੂੰ ਚੋਣ ਕਮਿਸ਼ਨ ਦੀ ਸਥਾਪਨਾ ਦਿਵਸ ਸੀ, ਜਿਸ ਨੂੰ 'ਰਾਸ਼ਟਰੀ ਵੋਟਰ ਦਿਵਸ' ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤ ਵਿਚ ਜਿਸ ਸਕੇਲ 'ਤੇ ਚੋਣਾਂ ਦਾ ਆਯੋਜਨ ਹੁੰਦਾ ਹੈ, ਉਸ ਨੂੰ ਦੇਖ ਕੇ ਦੁਨੀਆ ਦੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ। ਸਾਡੇ ਦੇਸ਼ ਵਿਚ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ, ਜੋ ਸਾਡੇ ਲੋਕਤੰਤਰ ਦਾ ਅਨਿਖੜਵਾਂ ਅੰਗ ਹੈ ਹੀ ਅਤੇ ਸਾਡੇ ਗਣਤੰਤਰ ਤੋਂ ਵੀ ਪੁਰਾਣੀ ਹੈ। ਇਸ ਸਾਲ ਦੇਸ਼ 'ਚ ਲੋਕ ਸਭਾ ਚੋਣਾਂ ਹੋਣਗੀਆਂ, ਇਹ ਪਹਿਲਾ ਮੌਕਾ ਹੋਵੇਗਾ, ਜਿੱਥੇ 21ਵੀਂ ਸਦੀ ਵਿਚ ਜਨਮੇ ਨੌਜਵਾਨ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਦੇ ਅਧਿਕਾਰ ਦੇ ਵਰਤੋਂ ਕਰਨਗੇ।
ਪੀ. ਐੱਮ. ਮੋਦੀ ਨੇ ਅੱਗੇ ਕਿਹਾ ਕਿ ਭਾਰਤ ਦੀ ਇਸ ਮਹਾਨ ਧਰਤੀ ਨੇ ਕਈ ਸਾਰੇ ਮਹਾਪੁਰਸ਼ਾਂ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਮਹਾਪੁਰਸ਼ਾਂ ਨੇ ਮਨੁੱਖਤਾ ਲਈ ਕੁਝ ਅਦਭੁੱਤ, ਬੇਮਿਸਾਲ ਕੰਮ ਕੀਤੇ ਹਨ। ਮੈਂ ਹਮੇਸ਼ਾ ਤੋਂ ਹੀ ਰੇਡੀਓ ਨੂੰ ਲੋਕਾਂ ਨਾਲ ਜੁੜਨ ਦਾ ਇਕ ਮਹੱਤਵਪੂਰਨ ਮਾਧਿਅਮ ਮੰਨਿਆ ਹੈ, ਉਸ ਤਰ੍ਹਾਂ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਵੀ ਰੇਡੀਓ ਨਾਲ ਕਾਫੀ ਡੂੰਘਾ ਰਿਸ਼ਤਾ ਸੀ ਅਤੇ ਉਨ੍ਹਾਂ ਨੇ ਵੀ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨ ਲਈ ਰੇਡੀਓ ਨੂੰ ਹੀ ਚੁਣਿਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਹੁਣ ਤਕ ਗੁਰੂਦੇਵ ਰਬਿੰਦਰਨਾਥ ਟੈਗੋਰ ਨੂੰ ਇਕ ਲੇਖਕ ਅਤੇ ਇਕ ਸੰਗੀਤਕਾਰ ਦੇ ਰੂਪ ਵਿਚ ਜਾਣਿਆ ਹੋਵੇਗਾ ਪਰ ਮੈਂ ਦੱਸਦਾ ਚਾਹਾਂਗਾ ਕਿ ਗੁਰੂਦੇਵ ਇਕ ਚਿੱਤਰਕਾਰ ਵੀ ਸਨ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ 2014 ਤਕ ਜਿੰਨੇ ਵੀ ਸਪੇਸ (ਪੁਲਾੜ) ਮਿਸ਼ਨ ਹੋਏ ਹਨ, ਲੱਗਭਗ ਓਨੇ ਹੀ ਸਪੇਸ਼ ਮਿਸ਼ਨ ਦੀ ਸ਼ੁਰੂਆਤ ਬੀਤੇ 4 ਸਾਲਾਂ ਵਿਚ ਹੋਈ ਹੈ। ਸਾਡਾ ਇਹ ਸਪੇਸ ਪ੍ਰੋਗਰਾਮ ਬੱਚਿਆਂ ਨੂੰ ਵੱਡਾ ਸੋਚਣ ਅਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦਾ ਹੈ, ਜੋ ਹੁਣ ਤਕ ਅਸੰਭਵ ਮੰਨੇ ਜਾਂਦੇ ਸਨ। ਜਦੋਂ ਸਾਡਾ ਆਧਾਰ ਮਜ਼ਬੂਤ ਹੋਵੇਗਾ ਤਾਂ ਹੀ ਸਾਡੇ ਨੌਜਵਾਨ ਦੇਸ਼ ਅਤੇ ਦੁਨੀਆ ਭਰ ਵਿਚ ਆਪਣੀ ਸਮਰੱਥਾ ਦਾ ਚੰਗਾ ਪ੍ਰਦਰਸ਼ਨ ਕਰ ਸਕਣਗੇ।
ਰਾਜਸਥਾਨ: IRS ਅਧਿਕਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ
NEXT STORY