ਜੈਪੁਰ— ਰਾਜਸਥਾਨ ਦੇ ਜੈਪੁਰ 'ਚ ਗਣਤੰਤਰ ਦਿਵਸ 'ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਵਲੋਂ ਇਕ ਵੱਡੀ ਕਾਰਵਾਈ ਕੀਤੀ ਗਈ। ਕਾਰਵਾਈ 'ਚ ਕੇਂਦਰੀ ਨਾਰਕੋਟਿਕਸ ਵਿਭਾਗ ਦੇ ਉੱਪ ਕਮਿਸ਼ਨਰ ਨੇ ਆਈ.ਆਰ.ਐੱਸ. (ਇੰਡੀਅਨ ਰੈਵੇਨਿਊ ਸਰਵਿਸ) ਅਧਿਕਾਰੀ ਸਹੀਰਾਮ ਮੀਣਾ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਇਸ ਕਾਰਵਾਈ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਮੀਣਾ ਦੇ ਜੈਪੁਰ 'ਚ ਸ਼ੰਕਰ ਵਿਹਾਰ, ਜਗਪੁਰਾ ਸਥਿਤ ਘਰ ਦੀ ਤਲਾਸ਼ੀ 'ਚ ਏ.ਸੀ.ਬੀ. ਨੂੰ ਕਈ ਮਹੱਤਵਪੂਰਨ ਦਸਤਾਵੇਜ਼ ਵੀ ਹਾਸਲ ਹੋਏ ਹਨ। ਹੁਣ ਤੱਕ ਦੀ ਕਾਰਵਾਈ 'ਚ ਮੀਣਾ ਦੇ ਘਰੋਂ 2 ਕਰੋੜ, 26 ਲੱਖ, 98 ਹਜ਼ਾਰ ਰੁਪਏ ਕੈਸ਼ ਅਤੇ 6 ਲੱਖ 22 ਹਜ਼ਾਰ ਰੁਪਏ ਦੀ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਮਿਲੇ ਹਨ। ਇਹੀ ਨਹੀਂ ਜੈਪੁਰ 'ਚ ਵੱਖ-ਵੱਖ ਥਾਂਵਾਂ 'ਤੇ 25 ਦੁਕਾਨਾਂ ਦੇ ਕਾਗਜ਼ਾਤ, ਮੁੰਬਈ ਸਥਿਤ ਇਕ ਫਲੈਟ ਦੇ ਕਾਗਜ਼ਾਤ ਮਿਲੇ ਹਨ।
ਇਸ ਤੋਂ ਇਲਾਵਾ ਜੈਪੁਰ ਦੇ ਸਾਂਗਾਨੇਰ 'ਚ 1-2 ਹੈਕਟੇਅਰ ਖੇਤੀ ਜ਼ਮੀਨ ਦੇ ਦਸਤਾਵੇਜ਼, ਜੈਪੁਰ 'ਚ ਇਕ ਪੈਟਰੋਲ ਪੰਪ, ਇਕ ਮੈਰਿਜ਼ ਗਾਰਡਨ ਦੇ ਕਾਗਜ਼ਾਤ ਵੀ ਮਿਲੇ ਹਨ। ਮੀਡੀਆ ਰਿਪੋਰਟ ਅਨੁਸਾਰ ਏ.ਸੀ.ਬੀ. ਅਧਿਕਾਰੀਆਂ ਨੂੰ ਇਕ ਸ਼ਖਸ ਤੋਂ ਸਹੀਰਾਮ ਮੀਣਾ ਨੇ ਅਫੀਮ ਪੱਟੇ ਦਾ ਮੁਖੀਆ ਬਣਾਉਣ ਦੇ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਤੋਂ ਫਰਿਆਦੀ ਨੇ ਏ.ਸੀ.ਬੀ. ਨੂੰ ਸੂਚਨਾ ਦੇ ਦਿੱਤੀ। ਏ.ਸੀ.ਬੀ. ਨੇ ਪਹਿਲਾਂ ਫਰਿਆਦੀ ਦੀ ਸ਼ਿਕਾਇਤ 'ਤੇ ਵੈਰੀਫਿਕੇਸ਼ਨ ਕਰਵਾਈ ਅਤੇ ਉਸ ਤੋਂ ਬਾਅਦ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ। ਖਬਰਾਂ ਅਨੁਸਾਰ ਤਾਂ ਕਾਫੀ ਸ਼ਿਕਾਇਤ ਮਿਲਣ ਤੋਂ ਬਾਅਦ ਸਹੀਰਾਮ ਮੀਣਾ ਕਈ ਦਿਨਾਂ ਤੋਂ ਸਰਵਿਲਾਂਸ 'ਤੇ ਸੀ। ਖਬਰਾਂ ਅਨੁਸਾਰ ਤਾਂ ਜੈਪੁਰ 'ਚ ਹੀ ਸਹੀਰਾਮ ਦਾ 20 ਕਰੋੜ ਦੀ ਲਾਗਤ ਵਾਲਾ ਆਲੀਸ਼ਾਨ ਬੰਗਲਾ ਹੈ।
'ਆਪ' ਨੇ ਮੁੜ ਲਿਆ 'ਆਟੋ ਵਾਲਿਆਂ' ਦਾ ਸਹਾਰਾ, ਸ਼ੁਰੂ ਕੀਤੀ ਮੁਹਿੰਮ
NEXT STORY