ਨਵੀਂ ਦਿੱਲੀ— ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਦਿੱਗਜ਼ ਨੇਤਾ ਜਸਵੰਤ ਸਿੰਘ ਦਾ ਵਿਧਾਇਕ ਬੇਟਾ ਮਾਨਵੇਂਦਰ ਸਿੰਘ ਬੁੱਧਵਾਰ ਨੂੰ ਨਵੀਂ ਦਿੱਲੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ ਹਨ। ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਕਾਂਗਰਸੀ ਦੁੱਪਟਾ ਪਹਿਣਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਕਾਂਗਰਸ ਨੇਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਪਾਰਟੀ ਨੂੰ ਰਾਜਪੂਤ ਵੋਟਾਂ ਦਾ ਫਾਇਦਾ ਹੋਵੇਗਾ ਅਤੇ ਹਾਲ ਹੀ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ 'ਚ ਇਹ ਬਹੁਤ ਮਹੱਤਵਪੂਰਨ ਰਹੇਗਾ। ਰਾਜਸਥਾਨ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਨੇ ਇਸ ਦੌਰਾਨ ਮੁੱਖਮੰਤਰੀ ਵਸੁੰਧਰਾ ਰਾਜੇ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਅਤੇ ਰਾਜੇ ਨੂੰ ਇਹ ਸੋਚਣਾ ਚਾਹੀਦਾ ਹੈ ਕਿਉਂ ਲੋਕ ਘੁੱਟਣ ਮਹਿਸੂਸ ਕਰ ਰਹੀ ਹੈ। ਘਨਸ਼ਾਮ ਤਿਵਾੜੀ ਪਾਰਟੀ ਤੋਂ ਵੱਖ ਹੋ ਗਏ ਅਤੇ ਮਾਨਵੇਂਦਰ ਜੀ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ। ਪਾਇਲਟ ਨੇ ਕਿਹਾ ਕਿ ਪਾਰਟੀ ਦੇ ਨੇਤਾਵਾਂ ਦਾ ਇਹ ਹਾਲ ਹੈ ਤਾਂ ਜਨਤਾ ਦੀ ਕੀ ਹਾਲਤ ਹੋਵੇਗੀ। ਇਹ ਸਮਝਿਆ ਜਾ ਸਕਦਾ ਹੈ। ਮਾਨਵੇਂਦਰ ਨੇ 2013 'ਚ ਵਿਧਾਨਸਭਾ ਚੋਣਾਂ 'ਚ ਭਾਜਪਾ ਦੀ ਟਿਕਟ 'ਤੇ ਬਾੜਮੇਰ ਦੀ ਸ਼ਿਵ ਵਿਧਾਨਸਭਾ ਸੀਟ ਤੋਂ ਚੋਣਾਂ ਲੜੀਆਂ ਅਤੇ ਜਿੱਤੀਆਂ ਸਨ। ਮਾਨਵੇਂਦਰ ਨੇ ਪਿਛਲੇ ਹੀ ਮਹੀਨੇ ਬਾੜਮੇਰ 'ਚ ਰੈਲੀ ਕੀਤੀ ਅਤੇ 'ਕਮਲ ਦਾ ਫੁੱਲ', ਵੱਡੀ ਭੁੱਲ ਕਹਿੰਦੇ ਹੋਏ ਭਾਜਪਾ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ। ਭਾਜਪਾ ਮੁਤਾਬਕ ਇਹ ਮਾਨਵੇਂਦਰ ਸਿੰਘ ਦਾ ਰਾਜਨੀਤਿਕ ਰੂਪ ਨਾਲ ਗਲਤ ਫੈਸਲਾ ਹੈ ਅਤੇ ਇਸ ਨਾਲ ਕੋਈ ਪ੍ਰਭਾਵ ਨਹੀਂ ਪਵੇਗਾ।
ਕਸ਼ਮੀਰ: ਮੁਕਾਬਲੇ 'ਚ ਟੌਪ ਅੱਤਵਾਦੀ ਸਮੇਤ 3 ਢੇਰ, 1 ਜਵਾਨ ਸ਼ਹੀਦ
NEXT STORY