ਨਵੀਂ ਦਿੱਲੀ- 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ 5 ਮੈਂਬਰੀ ਕਮੇਟੀ ਦੇ ਗਠਨ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕਮੇਟੀ ਦੇ ਕਨਵੀਨਰ ਪਾਰਟੀ ਦੇ ਸੀਨੀਅਰ ਨੇਤਾ ਮੁਕੁਲ ਵਾਸਨਿਕ ਹਨ ਜੋ ‘23 -ਬਾਗੀ ਗਰੁੱਪ’ ਦੇ ਹਸਤਾਖਰ ਕਰਨ ਵਾਲੇ ਮੈਂਬਰਾਂ ਵਿੱਚੋਂ ਇੱਕ ਹਨ। ਇਸ ਤੋਂ ਬਾਅਦ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਨ, ਜਿਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਟਿਕਟਾਂ ਦੇਣ ਸਮੇ ਪਾਰਟੀ ਹਾਈ ਕਮਾਨ ਦੀ ਗੱਲ ਨਹੀਂ ਸੁਣੀ ਸੀ।
ਛੱਤੀਸਗੜ੍ਹ ਦੇ ਸਾਬਕਾ ਸੀ. ਐੱਮ. ਭੁਪੇਸ਼ ਬਘੇਲ ਪਾਰਟੀ ਦੇ ਵਫ਼ਾਦਾਰ ਹਨ। ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਕਾਫੀ ਸੀਨੀਅਰ ਹਨ ਪਰ ਉਨ੍ਹਾਂ ਨੂੰ ਇਸ ਜ਼ਿੰਮੇਵਾਰੀ ਲਈ ਯੋਗ ਨਹੀਂ ਸਮਝਿਆ ਗਿਆ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਵੱਲੋਂ ਕੀਤੇ ਗਏ ਇਸ ਐਲਾਨ ਦੀ ਸ਼ਬਦਾਵਲੀ ਵੀ ਦਿਲਚਸਪ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਮੇਟੀ 2024 ਦੀਆਂ ਲੋਕ ਸਭਾ ਚੋਣਾਂ ਲਈ ਹੋਰ ਸਿਆਸੀ ਪਾਰਟੀਆਂ ਨਾਲ ਸੰਭਾਵਿਤ ਗੱਠਜੋੜ ’ਤੇ ਚਰਚਾ ਕਰੇਗੀ। ਇੱਕ ਤਰ੍ਹਾਂ ਨਾਲ ਇਹ ਕਮੇਟੀ ਗੱਠਜੋੜ ਦੇ ਸਾਰੇ ਭਾਈਵਾਲਾਂ ਨਾਲ ਮਿਲ ਕੇ ਉਨ੍ਹਾਂ ਸੀਟਾਂ ਦੀ ਨਿਸ਼ਾਨਦੇਹੀ ਕਰੇਗੀ ਜਿੱਥੇ ਸਾਂਝੇ ਉਮੀਦਵਾਰ ਖੜੇ ਕੀਤੇ ਜਾ ਸਕਦੇ ਹਨ। ਕਮੇਟੀ ਕੋਲ ਸਹਿਯੋਗੀ ਪਾਰਟੀਆਂ ਨੂੰ ਸਮਝਾਉਣ ਦੀ ਤਾਕਤ ਨਹੀਂ ਹੋਵੇਗੀ ਕਿ ਕਾਂਗਰਸ ਕੀ ਚਾਹੁੰਦੀ ਹੈ।
ਇਸ ਤਰ੍ਹਾਂ ਇਹ ਕਮੇਟੀ ਸਿਰਫ਼ ਸੁਣਨ ਦਾ ਕੰਮ ਕਰੇਗੀ। ਪਾਰਟੀ ਨੇ ਕਿਹਾ ਕਿ ਕਮੇਟੀ ਨੂੰ ਸਹਿਯੋਗੀਆਂ ਨਾਲ ਸੀਟਾਂ ਦੀ ਵੰਡ ਅਤੇ ਸਹਿਯੋਗੀਆਂ ਦੇ ਦਬਾਅ ਨਾਲ ਨਜਿੱਠਣ ਦੇ ਗੁੰਝਲਦਾਰ ਮੁੱਦੇ ’ਤੇ ਗੱਲਬਾਤ ਕਰਨ ਲਈ ਖੁੱਲ੍ਹ ਦਿੱਤੀ ਗਈ ਹੈ।
ਭਾਰਤ ਦਾ ਅਕਸ ਖਰਾਬ ਕਰਨ ਵਾਲਿਆਂ ’ਤੇ ਹੋਵੇ ਜਵਾਬੀ ਹਮਲਾ : ਧਨਖੜ
NEXT STORY